29.5 C
Jalandhar
Wednesday, April 9, 2025

ਕੈਂਪ ਕੋਰਟ ਚ ਹੋਇਆ 12 ਕੇਸਾਂ ਦਾ ਨਿਪਟਾਰਾ: ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ

ਅੰਮ੍ਰਿਤਸਰ 13 ਮਈ –  ( ਨਿਊਜ਼ ਹੰਟ )
ਸ੍ਰ ਅਰੁਣ ਗੁਪਤਾ, ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਜੀ ਦੀਆਂ ਹਦਾਇਤਾਂ ਅਤੇ ਸ੍ਰ ਮਤੀ ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀ ਦੀ ਰਹਿਨੁਮਾਈ ਹੇਠ; ਸ਼੍ਰੀ ਪੁਸ਼ਪਿੰਦਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋ ਕੈਂਪ ਕੋਰਟ ਦਾ ਆਯੋਜਨ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਕੈਂਪ ਕੋਰਟ ਦੋਰਾਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੇ ਛੋਟੇ ਕੇਸਾਂ ਨੂੰ ਸੁਣਵਾਈ ਲਈ ਰੱਖਿਆ ਗਿਆ ਅਤੇ 12 ਕੇਸਾਂ ਦਾ ਨਿਪਟਾਰਾ ਮੌਕੇ ਪਰ ਕੀਤਾ ਗਿਆ। ਕੇਂਦਰੀ ਜੇਲਂ ਸੁਪਰਡੇਂਟ ਸ਼੍ਰੀ ਅਰਸ਼ਦੀਪ ਸਿੰਘ ਗਿੱਲ ਵੱਲੋਂ ਹਰ ਸੰਭਵ ਸਹਿਯੋਗ ਦਿਤਾ ਗਿਆ। ਇਸ ਦੌਰਾਣ ਕਾਨੂੰਨੀ ਸੇਵਾਵਾਂ ਦੇ ਵਕੀਲ ਸ਼੍ਰੀ ਅਮਨਦੀਪ ਸਿੰਘ ਬਾਜਵਾ ਅਤੇ ਸਰਕਾਰੀ ਵਕੀਲ ਸ੍ਰ ਸ਼ਿਵਰਾਜ ਸਿੰਘ ਸਰਾਂ ਵੀ ਮੌਜੁਦ ਸਨ ਅਤੇ ਕੈਂਪ ਕੋਰਟ ਦੀ ਕਾਰਵਾਈ ਵਿੱਚ ਯੋਗਦਾਨ ਪਾਇਆ। ਇਕ ਕੇਸ ਜਿਸ ਵਿੱਚ ਹਵਾਲਾਤੀ ਪਾਕਿਸਤਾਨ ਤੋਂ ਸਬੰਧ ਰਖਦਾ ਸੀ ਜੋ ਕੀ ਪਿਛਲੇ 2 ਸਾਲ ਤੋਂ ਜੇਲ੍ਹ ਵਿੱਚ ਬੰਦ ਸੀ, ਉਸਦੇ ਕੇਸ ਦਾ ਮੌਕੇ ਪਰ ਨਿਪਟਾਰਾ ਕੀਤਾ ਗਿਆ, ਹੁਣ ਉਕਤ ਪਾਕਿਸਤਾਨੀ ਹਵਾਲਾਤੀ ਜਰੁਰੀ ਕਾਰਵਾਈ ਪੁਰੀ ਹੋਣ ਉਪਰੰਤ ਆਪਣੇ ਦੇੇਸ਼ ਵਾਪੀਸ ਜਾ ਸਕੇਗਾ।
ਇਸ ਦੋਰਾਣ ਸ਼੍ਰੀ ਪੁਸ਼ਪਿੰਦਰ ਸਿੰਘ, ਜੱਜ ਸਾਹਿਬਾਨ ਵੱਲੋ ਲੋਕਾਂ ਨੂੰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਦੇ ਮਹੱਤਵ ਤੋ ਜਾਣੂ ਕਰਵਾਉਣ ਲਈ ਹੇਠ ਲਿਖਿਆ ਸੰਦੇਸ਼ ਵੀ ਦਿੱਤਾ ਗਿਆ।
ਇਸ ਤੋਂ ਬਾਅਦ ਸ੍ਰ ਪੁਸ਼ਪਿੰਦਰ ਸਿੰਘ, ਜੱਜ ਸਾਹਿਬਾਨ ਵੱਲੋਂ ਹਵਾਲਾਤੀਆਂ ਨਾਲ ਮੁਲਾਕਾਤ ਵੀ ਕਿੱਤੀ ਗਈ ਅਤੇ ਉਹਨਾਂ ਦਿਆਂ ਮੁ ਵੀ ਸੁਣੀਆ ਗਈਆ ਅਤੇ ਜੇਲ ਪ੍ਰਬੰਧਕਾ ਨੂੰ ਜਰੁਰੀ ਨਿਰਦੇਸ਼ ਜਾਰੀ ਕੀਤੇ ਗਏ।ਇਸ ਦੇ ਨਾਲ ਹੀ ਜਿਨ੍ਹਾ ਹਵਾਲਾਤੀਆਂ ਜੋ ਕੀ ਛੋਟੇ ਕੇਸਾ ਵਿੱਚ ਜੇਲ ਅੰਦਰ ਹਨ ਅਤੇ ਕੇਸ ਕਾਫੀ ਸਮੇਂ ਤੋਂ ਲੰਭੀਤ ਪਏ ਹਨ, ਉਹਨਾਂ ਨੂੰ ਵੀ ਆਪਣੇ ਕੇਸ ਕੇਂਪ ਕੋਰਟ ਵਿੱਚ ਸੁਣਵਾਈ ਲਈ ਰਖਵਾਉਣ ਲਈ ਜਾਗਰੁਕ ਕੀਤਾ ਅਤੇ ਆਪਣੀਆਂ ਦਰਖਾਸਤਾ ਦੇਣ ਲਈ ਕਿਹਾ ਗਿਆ ਤਾਂ ਜੋ ਅਗਲੀ ਕੇਂਪ ਕੋਰਟ ਵਿੱਚ ਉਹਨਾ ਦੇ ਕੇਸ ਵੀ ਸੁਣੇ ਜਾਣ।
ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਸਮੇਂ ਸਮੇਂ ਸਿਰ ਲੋਕ ਅਦਾਲਤਾ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ। ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ। ਲੋਕ ਅਦਾਲਤਾਂ ਦੇ ਫੇਸਲੇ ਦੀ ਕੋਈ ਅਪੀਲ ਨਹੀ ਹੁੰਦੀ। ਦੋਹਾਂ ਧਿਰਾਂ ਵਿੱਚ ਪਿਆਰ ਵੱਧਦਾ ਹੈ।
ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾ, ਬੱਚਿਆ, ਹਵਾਲਾਤੀਆਂ, ਕੇਦੀਆਂ ਅੇਤ ਹਰੇਕ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਘੱਟ ਹੋਵੇ ਆਦਿ ਨੂੰ ਮੁਫਤ ਕਾਨੁੰਨੀ ਸੇਵਾਵਾਂ ਵੀ ਪ੍ਰਦਾਨ ਕੀਤੀਆ ਜਾਂਦੀਆ ਹਨ, ਜਿਵੇ ਅਦਾਲਤਾਂ ਵਿੱਚ ਵਕੀਲ ਦੀਆਂ ਮੁਫਤ ਸੇਵਾਵਾਂ, ਕਾਨੁੰਨੀ ਸਲਾਹ ਮਸ਼ਵਰਾ, ਅਦਾਲਤੀ ਖਰਚੇ ਦੀ ਅਦਾਇਗੀ ਆਦਿ। ਉਕਤ ਸੇਵਾਵਾਂ ਜਿਲ੍ਹਾ ਕਾਨੁੰਨੀ ਸੇਵਾਵਾਂ ਵੱਲੋਂ ਮੁਫਤ ਪ੍ਰਦਾਨ ਕੀਤੀਆ ਜਾਦੀਆਂ ਹਨ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,300SubscribersSubscribe
- Advertisement -spot_img

Latest Articles