ਪਠਾਨਕੋਟ, 25 ਨਵੰਬਰ (ਨਿਊਜ਼ ਹੰਟ)- ਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋ. ਸੰਯੁਕਤ ਤੋਰ ਤੇ ਜਿਲ੍ਹਾ ਪਠਾਨਕੋਟ ਦੇ ਸਾਰੇ ਪੁਲਿਸ ਥਾਨਿਆਂ ਵਿੱਚ ਦਰਜ ਬੱਚਿਆਂ ਦੇ ਕੇਸਾਂ ਨਾਲ ਸਬੰਧਤ ਚਾਇਲਡ ਵੈਲਫੇਅਰ ਪੁਲਿਸ ਅਫਸਰਾਂ ਦੀ ਜੁਵੇਨਾਈਲ ਜਸਟਿਸ ਐਕਟ ਸਬੰਧੀ ਟੇਨਿੰਗ ਕਰਵਾਈ ਗਈ।
ਟੇਨਿੰਗ ਵਿੱਚ ਜੁਵੇਨਾਇਲ ਜਸਟਿਸ ਬੋਰਡ ਪਠਾਨਕੋਟ ਦੇ ਪਿ੍ਰੰਸੀਪਲ ਮੈਜਿਸਟ੍ਰੇਟ ਸ੍ਰੀ ਹੇਮ ਅਮਿ੍ਰਤ ਮਾਹੀ ਵੱਲੋਂ ਵਿਸੇਸ ਤੋਰ ਤੇ ਸਿਰਕਤ ਕੀਤੀ ਗਈ ਅਤੇ ਸਾਰੇ ਚਾਇਲਡ ਵੈਲਫੇਅਰ ਪੁਲਿਸ ਅਫਸਰਾਂ ਨੂੰ ਐਕਟ ਸਬੰਧੀ ਜਾਣਕਾਰੀ ਦਿੱਤੀ ਗਈ। ਟੇ੍ਰਨਿੰਗ ਵਿੱਚ ਮਿਸ ਊਸਾ ਜਿਲ੍ਹਾ ਬਾਲ ਸੁਰੱਖਿਆ ਅਫਸਰ , ਸ੍ਰੀ ਰਾਜੀਵ ਪਾਲ ਸਿੰਘ ਚੀਮਾ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ,ਸ੍ਰੀ ਵਿਸਾਲ ਸਰਮਾ ਮੈਂਬਰ ਜੁਵੇਨਾਇਲ ਜਸਟਿਸ ਬੋਰਡ, ਸ੍ਰੀ ਗੋਰਵ ਸਰਮਾ ਲੀਗਲ ਕਮ ਪ੍ਰੋਵੇਸਨ ਅਫਸਰ ਅਤੇ ਗੋਰਵ ਸਰਮਾ ਬਾਲ ਸੁਰੱਖਿਆ ਅਫਸਰ ਵੱਲੋਂ ਹਿੱਸਾ ਲਿਆ ਗਿਆ।