ਪਠਾਨਕੋਟ, 29 ਜੁਲਾਈ ( ਨਿਊਜ਼ ਹੰਟ ) :
ਚੇਅਰਮੈਨ ਗਊ ਸੇਵਾ ਕਮਿਸਨ ਸ੍ਰੀ ਸੱਚਿਨ ਸਰਮਾਂ ਵੱਲੋਂ ਪਠਾਨਕੋਟ ਸਹਿਰ ਦੇ ਗਊ ਸੇਵਾ ਸੁਸਾਇਟੀਆਂ ਦੇ ਨੁਮਾਇੰਦੀਆਂ ਨਾਲ ਮੀਟਿੰਗ ਕਰਕੇ ਗਊ ਸਾਲਾਵਾਂ ਦੇ ਪ੍ਰਬੰਧਾ ਦਾ ਜਾਇਜਾ ਲਿਆ ।
ਅੱਜ ਗਊ ਸੇਵਾ ਕਮਿਸਨ ਦੇ ਚੇਅਰਮੈਨ ਸ੍ਰੀ ਸਚਿਨ ਸਰਮਾ ਨੇ ਪਠਾਨਕੋਟ ਪਹੁੰਚ ਕੇ ਵੱਖ ਵੱਖ ਗਊ ਸਾਲਾ ਦੇ ਪ੍ਰਬੰਧਕਾ ਨਾਲ ਉਹਨਾਂ ਨੂੰ ਪੇਸ ਆ ਰਹੀਆ ਦਰਪੇਸ ਸਮੱਸਿਆਂ ਸੁਣੀਆ ਅਤੇ ਉਹਨਾਂ ਦੇ ਫੌਰੀ ਹੱਲ ਦਾ ਭਰੋਸਾ ਦਿਤਾ। ਗੋਪਾਲ ਧਾਮ ਗਊ ਸਾਲਾ ਦੇ ਪ੍ਰਧਾਨ ਵਿਜੇ ਪਾਸੀ ਨੇ ਚੇਅਰਮੈਨ ਗਊ ਸੇਵਾ ਕਮਿਸਨ ਕੋਲੋਂ ਸਰਕੂਲਰ ਰੋਡ ਤੇ ਸਾਮਲਾਤ ਪਈ ਜਮੀਨ ਗਊ ਸਾਲਾ ਨੂੰ ਦੇਣ ਦੀ ਮੰਗ ਕੀਤੀ ਤਾਂ ਕਿ ਗਊ ਮਾਤਾ ਖਾਲੀ ਪਈ ਸਾਮਲਾਟ ਜਮੀਨ ਤੇ ਘੁੰਮ ਫਿਰ ਸਕਣ ।
ਕੈਟਲ ਪਾਉਂਡ ਡੇਅਰੀਵਾਲ ਦੇ ਪ੍ਰਧਾਨ ਮਨਮਹੇਸ ਬਿੱਲਾ ਅਤੇ ਚੇਅਰਮੈਨ ਆਸੂ ਵਸਿਸਟ ਨੇ ਕਾਉ ਸੈਸ ਕੈਟਲ ਪਾਊਂਡ ਅਤੇ ਗਊਂ ਸਾਲਾਵਾਂ ਨੂੰ ਸਮੇਂ ਸਿਰ ਦੇਣ ਦੀ ਅਪੀਲ ਕੀਤੀ ਦੁਰੰਗਖੱਡ ਗਊ ਸਾਲਾ ਦੇ ਪ੍ਰਬੰਧਕਾਂ ਨੇ ਗਊ ਸਾਲਾ ਦਾ ਬਿਜਲੀ ਦਾ ਬਿਲ ਮਾਫ ਕਰਨ ਲਈ ਕਿਹਾ ਤਾਂ ਚੇਅਰਮੈਨ ਗਊ ਸੇਵਾ ਕਮਿਸਨ ਸ੍ਰੀ ਸੱਚਿਨ ਸਰਮਾਂ ਨੇ ਤਰੁੰਤ ਇਸ ਦੇ ਹੱਲ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੈਟਲ ਪਾਊਂਡ ਜਾਂ ਗਊ ਸਾਲਾ ਨੂੰ ਦਵਾਈ ਦੀ ਕੋਈ ਵੀ ਘਾਟ ਨਹੀਂ ਆਉਣ ਦਿਤੀ ਜਾਵੇਗੀ।
ਮੀਟਿੰਗ ਤੋਂ ਪਹਿਲਾ ਗਊ ਸੇਵਾ ਕਮਿਸਨ ਦੇ ਚੇਅਰਮੈਨ ਸ੍ਰੀ ਸਚਿਨ ਸਰਮਾ ਨੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮਿਲੇ ਅਤੇ ਜਿਲ੍ਹਾ ਪਠਾਨਕੋਟ ਵਿੱਚ ਗਾਓ ਰੱਖਿਆ ਲਈ ਕੀਤੇ ਜਾ ਰਹੇ ਪ੍ਰਬੰਧਾਂ ਤੇ ਚਰਚਾ ਕੀਤੀ।
ਇਸ ਮੌਕੇ ਤੇ ਉਮ ਪ੍ਰਕਾਸ ਸਰਮਾਂ, ਸੁਰਜੀਤ ਸਿੰਘ, ਗਰੀਬ ਦਾਸ, ਬਲਰਾਮ ਸਰਮਾ ਡਾਕਟਰ ਰਮੇਸ ਕੋਹਲੀ ਡਿਪਟੀ ਡਾਇਰੈਕਟਰ ਡਾਕਟਰ ਸਮੇਸ ਸਿੰਘ ਸੀਨੀਅਰ ਵੈਟਨਰੀ ਅਫਸਰ ਡਾ. ਤਰਵਜੀਤ ਸਿੰਘ ਕਿਸਨ ਚੰਦਰ ਮਹਾਜਨ ਸੂਬਾ ਪ੍ਰੈਸ ਸਕੱਤਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸਨ ਅਤੇ ਰਾਜਿੰਦਰ ਸਰਮਾਂ, ਸੁਨੀਲ ਭੋਆ, ਬਲਦੇਵ ਰਵਗੋਤਰਾ ਆਦਿ ਪ੍ਰਬੰਧਕ ਹਾਜਰ ਸੰਨ