ਪਠਾਨਕੋਟ, 14 ਅਕਤੂਬਰ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਪਠਾਨਕੋਟ ਸ਼੍ਰੀ ਸੰਯਮ ਅਗਰਵਾਲ (ਆਈ.ਏ.ਐਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜਿਲ੍ਹੇ ਵਿਚਲੇ ਸਮੂਹ ਈ.ਐਲ.ਸੀ ਇੰਚਾਰਜਾਂ ਲਈ ਭਾਰਤ ਚੋਣ ਕਮਿਸ਼ਨ ਦੁਆਰਾ ਤਿਆਰ ਕੀਤੀ ਗਈ ਚੋਣ ਸਾਖਰਤਾ ਕਲੱਬਾਂ ਲਈ ਸਧਾਰਨ ਹੈਂਡ ਬੁੱਕ ਦੇ ਪੰਜਾਬੀ ਤਰਜਮੇ ਤੇ ਅਧਾਰਤ ਹੋਵੇਗਾ, ਜਿਸ ਵਿੱਚ 3 ਹੈਂਡ ਬੁੱਕਾਂ ਦੇ ਹਿੱਸਿਆਂ ਦੇ ਲਿੰਕ ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਸਾਂਝੇ ਕੀਤੇ ਗਏ ਹਨ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹੈਂਡ ਬੁੱਕਾਂ ਦੇ ਅਧਾਰ ਤੇ ਹੀ ਆਨ ਲਾਈਨ ਕੁਵਿਜ਼ ਮੁਕਾਬਲਾ ਮਿਤੀ 18.10.2021 ਨੂੰ ਸ਼ਾਮ 4:00 ਵਜੇ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਜਿਲ੍ਹੇ ਦੇ ਸਮੂਹ ਈ.ਐਲ.ਸੀ ਇੰਚਾਰਜ ਭਾਗ ਲੈ ਸਕਦੇ ਹਨ , ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ, ਫੇਸਬੁੱਕ ਅਤੇ ਟਵਿਟਰ ਤੇ ਕੁਵਿਜ਼ ਦਾ ਲਿੰਕ ਮਿਤੀ18.10.2021 ਨੂੰ ਦੁਪਹਿਰ 3:50 ਵਜੇ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਵਿਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾ ਕਰੋ, 30 ਮਿੰਟ ਤੋਂ ਬਾਆਦ ਕੁਵਿਜ਼ ਨੂੰ ਜਮ੍ਹਾਂ ਨਹੀਂ ਕਰਨ ਦਿੱਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ, ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ । ਜੇਤੂਆਂ ਨੂੰ ਨਕਦ ਇਨਾਮ ਅਤੇ ਪ੍ਰਮਾਣ-ਪੱਤਰ ਦਿੱਤੇ ਜਾਣਗੇ ਅਤੇ ਇਸ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਕੀਤਾ ਗਿਆ ਫੈਸਲਾ ਅੰਤਿਮ ਹੋਵੇਗਾ ।