ਪਠਾਨਕੋਟ, 28 ਅਕਤੂਬਰ (ਨਿਊਜ਼ ਹੰਟ)- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸਾ ਦੀ ਪਾਲਣਾ ਕਰਦੇ ਹੋਏ ਅਤੇ ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ ਕਮ- ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਸ੍ਰੀ ਮੁਹੰਮਦ ਗੁਲਜਾਰ, ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਵਲੋ ਜਿਲ੍ਹਾ ਪਠਾਨਕੋਟ ਵਲੋਂ ਲੇਬਰ ਵਿਭਾਗ ਦੇ ਸਹਿਯੋਗ ਨਾਲ ਸਾਹਪੁਰਕੰਡੀ ਵਿਖੇ ਮੁਫਤ ਕਾਨੂੰਨੀ ਸਹਾਇਤਾ ਅਤੇ ਲੈਬਰ ਕਾਰਡ ਰਜਿਸਟ੍ਰੇਸਨ ਕੈਂਪ ਲਗਾਇਆ ਗਿਆ ਜਿਸ ਵਿੱਚ ਲੈਬਰ ਵਿਭਾਗ ਵਲੋਂ 70 ਵਿਅਕਤੀਆਂ ਦੀ ਰਜਿਸਟ੍ਰੇਸਨ ਕੀਤੀ ਗਈ ।
ਇਸ ਮੋਕੇ ਤੇ ਸ੍ਰੀ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਵਲੋਂ ਪਿੰਡ ਦੇ ਲੋਕਾਂ ਨੂੰ ਨਾਲਸਾ ਸਕੀਮ ਅਤੇ ਪੰਜਾਬ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਵਿਕਟਮ ਮੁਆਵਜਾ ਸਕੀਮ, ਲੋਕ ਅਦਾਲਤਾਂ/ ਸਥਾਈ ਲੋਕ ਅਦਾਲਤਾਂ, ਮੈਡੀਏਸਨ ਅਤੇ ਫ੍ਰੀ ਕਾਨੂੰਨੀ ਸਹਾਇਤਾ ਸਕੀਮ ਦੇ ਬਾਰੇ ਵਿਸਥਾਰਪੁਰਵਕ ਦੱਸਿਆ ਗਿਆ ਅਤੇ ਨਾਲ ਹੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਹਰ ਤਰ੍ਹਾ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਤਰ੍ਹਾ ਦੀ ਕਾਨੂੰਨੀ ਸਹਾਇਤਾ ਲੈਣ ਲਈ 1968 ਟੋਲ ਫ੍ਰੀ ਨੰਬਰ ਜਾਂ ਜਿਲਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਦਫਤਰ ਨੰ. 0186-2345370 ਡਾਇਲ ਕਰੋ ਜਾਂ ਦਫ਼ਤਰ ਦੀ ਈ-ਮੇਲ dtlsa.ptk0punjab.gov.in ਤੇ ਸੰਪਰਕ ਕਰ ਸਕਦੇ ਹੋ । ਇਸ ਮੋਕੇ ਤੇ ਸ੍ਰੀ ਕੁੰਵਰ ਡਾਬਰ (ਕਿਰਤ ਤੇ ਸਲਾਹ ਅਫਸਰ), ਸ੍ਰੀ ਮਨੋਜ ਕੁਮਾਰ (ਲੇਬਰ ਇੰਮਫੋਸਮੈਂਟ ਅਫਸਰ), ਸ੍ਰੀ ਸਤ ਭੂਸਣ ਗੁਪਤਾ( ਪਿੰਸੀਪਲ ਕੌਆਰਡੀਨੇਟਰ) ਅਤੇ ਸ੍ਰੀ ਸਿਵ ਨੰਦਾ (ਜੀ.ਐਮ) ਅਤੇ ਉਨਾਂ ਦਾ ਸਟਾਫ ਮੌਜੂਦ ਸਨ।