ਪਠਾਨਕੋਟ: 15 ਮਈ 2021:– ( ਨਿਊਜ਼ ਹੰਟ )ਇਸ ਸਮੇਂ ਅਸੀਂ ਕੋਵਿਡ-19 ਦੀ ਦੂਸਰੀ ਲਹਿਰ ਵਿੱਚੋਂ ਗੁਜਰ ਰਹੇ ਹਾਂ ਅਤੇ ਕਰੋਨਾ ਦੇ ਹੋ ਰਹੇ ਪ੍ਰਸਾਰ ਦੇ ਚਲਦਿਆਂ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਪਾਬੰਦੀਆਂ ਲਗਾਈਆਂ ਗਈਆਂ ਸਨ , ਇਨ੍ਹਾਂ ਪਾਬੰਦੀਆਂ ਕਾਰਣ ਨਿਰਮਾਣ ਮਜਦੂਰਾਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਉਨ੍ਹਾਂ ਨੂੰ ਰਾਹਤ ਦੇਣ ਦੇ ਉਦੇਸ ਨਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਵਿੱਚ 2.91 ਲੱਖ ਰਜਿਸਟਰਡ ਨਿਰਮਾਣ ਮਜਦੂਰਾਂ ਨੂੰ 3000 ਰੁਪਏ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਸ੍ਰੀ ਕੰਵਰ ਡਾਵਰ ਸਹਾਇਕ ਕਿਰਤ ਕਮਿਸ਼ਨਰ ਅਤੇ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ।
ਉਪਰੋਕਤ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਜੋ ਰਜਿਸਟ੍ਰਰਡ ਮਜਦੂਰਾਂ ਨੂੰ 3 ਹਜਾਰ ਰੁਪਏ ਦਾ ਜੋ ਭੱਤਾ ਦੇਣ ਦਾ ਫੈਂਸਲਾ ਕੀਤਾ ਗਿਆ ਹੈ ਇਹ ਦੋ ਕਿਸਤਾਂ ਵਿੱਚ ਯਾਨੀ 1500-1500 ਰੁਪਏ ਕਰਕੇ ਦਿੱਤਾ ਜਾਣਾ ਹੈ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਲੇਬਰ ਵਿਭਾਗ ਨਾਲ ਰਜਿਸਟ੍ਰਰਡ ਨਿਰਮਾਣ ਮਜਦੂਰਾਂ ਦੀ ਸੰਖਿਆ ਕਰੀਬ 10 ਹਜਾਰ ਹੈ ਅਤੇ ਪਹਿਲੀ ਕਿਸਤ ਜਲਦੀ ਹੀ ਰਜਿਸਟ੍ਰਰਡ ਕਾਮਿਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
ਉਨ੍ਹਾਂ ਵੱਲੋਂ ਰਜਿਸਟ੍ਰਰਡ ਕਾਮਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਕਰੋਨਾਂ ਤੋਂ ਬਚਾਓ ਲਈ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਕੋਵਿਡ19 ਦੀਆਂ ਪਾਬੰਦੀਆਂ ਕਾਰਣ ਨਿਰਮਾਣ ਮਜਦੂਰਾਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਉਨ੍ਹਾਂ ਨੂੰ ਰਾਹਤ ਦੇਣ ਦੇ ਉਦੇਸ ਨਾਲ ਪੰਜਾਬ ਭਰ ਵਿੱਚ 3 ਲੱਖ ਰਜਿਸਟਰਡ ਨਿਰਮਾਣ ਮਜਦੂਰਾਂ ਨੂੰ ਦੋ ਕਿਸਤਾਂ ਵਿੱਚ ਯਾਨੀ 1500-1500 ਰੁਪਏ ਕਰਕੇ ਕੁੱਲ 3000 ਰੁਪਏ ਭੱਤਾ ਦੇਣ ਦਾ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਹੈ।