ਪਠਾਨਕੋਟ, 26 ਮਈ 2021 ( ਨਿਊਜ਼ ਹੰਟ ) – ਅੱਜ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰਸਾਸਨ ਵੱਲੋਂ ਇੱਕ ਵਿਸ਼ੇਸ ਤੋਰ ਤੇ ਬਣਾਈ ਗਈ ਟੀਮ ਵੱਲੋਂ ਕੋਵਿਡ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਦੇ ਕੂਝ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਟੀਮ ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਧਾਰਕਲ੍ਹਾਂ ਦੀ ਅਗਵਾਈ ਵਿੱਚ ਪਠਾਨਕੋਟ ਵਿਖੇ ਚਲ ਰਹੇ ਅਮਨਦੀਪ ਹਸਪਤਾਲ ਵਿਖੇ ਪਹੁੰਚੇ ਉਨ੍ਹਾਂ ਨਾਲ ਟੀਮ ਵਿੱਚ ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ, ਡਾ. ਅਰੂਨ ਸੋਲ ਡਿਪਟੀ ਮੈਡੀਕਲ ਕਮਿਸ਼ਨਰ, ਮੈਯੂਰ ਸਰਮਾ ਜਿਲ੍ਹਾ ਕੋਆਰਡੀਨੇਟਰ ਆਯੂਸਮਾਨ ਭਾਰਤ ਸਿਹਤ ਬੀਮਾ ਯੋਜਨਾ, ਦੀਪਿਕਾ ਅਕਾਉਂਟੈਂਟ ਆਦਿ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਡਾ. ਨਿਧੀ ਕੁਮੁਦ ਬਾਂਬਾ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ. ਧਾਰਕਲ੍ਹਾਂ ਨੇ ਦੱਸਿਆ ਕਿ ਕੋਵਿਡ ਕਾਲ ਦੇ ਚਲਦਿਆਂ ਕੋਈ ਵੀ ਹਸਪਤਾਲ ਕੋਵਿਡ ਦੇ ਮਰੀਜ ਦੇ ਇਲਾਜ ਦੇ ਅਪਣੀ ਮਨ ਮਰਜੀ ਦੇ ਰੇਟ ਨਾ ਲਗਾਏ ਇਸ ਦੇ ਚਲਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਦਾ ਸਿਲਸਿਲਾ ਸੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਅਮਨਦੀਪ ਹਸਪਤਾਲ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਪੂਰਾ ਰਿਕਾਰਡ, ਦਵਾਈਆਂ ਅਤੇ ਹੋਰ ਚਾਰਜ ਆਦਿ ਦੀਆਂ ਕੀਮਤਾਂ ਦੀ ਜਾਂਚ ਆਦਿ ਕੀਤੀ ਗਈ ਜਿਸ ਦੋਰਾਨ ਸਭ ਕੂਝ ਠੀਕ ਪਾਇਆ ਗਿਆ।
ਉਨ੍ਹਾਂ ਕਿਹਾ ਕਿ ਕੋਵਿਡ ਮਰੀਜ ਅਗਰ ਪ੍ਰਾਈਵੇਟ ਹਸਪਤਾਲ ਵਿੱਚ ਅਪਣਾ ਇਲਾਜ ਕਰਵਾਉਂਣਾ ਚਾਹੁੰਦਾ ਹੈ ਤਾਂ ਉਸ ਦੀ ਇੱਛਾ ਅਨੁਸਾਰ ਨਿਰਧਾਰਤ ਪ੍ਰਾਈਵੇਟ ਹਸਪਤਾਲਾਂ ਵਿੱਚ ਵਿਵਸਥਾ ਹੈ ਪਰ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਮੈਡੀਕਲ ਸੇਵਾਵਾਂ ਦੇ ਪਹਿਲਾ ਤੋਂ ਹੀ ਰੇਟ ਨਿਰਧਾਰਤ ਕਰ ਦਿੱਤੇ ਗਏ ਹਨ ਅਤੇ ਕੋਈ ਵੀ ਹਸਪਤਾਲ ਉਨ੍ਹਾਂ ਰੇਟ ਤੋਂ ਜਿਆਦਾ ਪੈਸੇ ਨਹੀਂ ਵਸੂਲ ਸਕਦਾ। ਉਨ੍ਹਾਂ ਕਿਹਾ ਕਿ ਚੈਕਿੰਗ ਦੋਰਾਨ ਅਗਰ ਕੋਈ ਹਸਪਤਾਲ ਅਜਿਹਾ ਕਰਦਾ ਪਾਇਆ ਗਿਆ, ਜਾਂ ਕੋਵਿਡ ਮਰੀਜ ਦੀ ਜਾਣਕਾਰੀ ਸਾਰੀ ਰਿਕਾਰਡ ਵਿੱਚ ਦਰਜ ਨਾ ਹੋਈ ਤਾਂ ਉਸ ਹਸਪਤਾਲ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।