ਪਠਾਨਕੋਟ , 20 ਅਗਸਤ ( ਨਿਊਜ਼ ਹੰਟ )- ਮਾਨਯੋਗ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਦੇ ਹੁਕਮਾਂ ਅਨੁਸਾਰ ਅੱਜ ਵਿਧਾਨ ਸਭਾ ਹਲਕਾ 002 ਭੋਆ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਸ਼੍ਰੀ ਸਤੀਸ਼ ਕੁਮਾਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ-002 ਭੋਆ ਨੇ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨਾਲ ਮੀਟਿੰਗ ਕੀਤੀ ।
ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਸਤੀਸ਼ ਕੁਮਾਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ-002 ਭੋਆ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 002 ਭੋਆ ਵਿੱਚ ਬੂਥਾਂ ਦੀ ਰੈਸਨਾਲਾਈਜੇਸ਼ਨ ਅਤੇ ਬੀ.ਐਲ.ਓਜ ਵਲੋਂ ਘਰ-ਘਰ ਜਾ ਕੇ ਸਰਵੇ ਦਾ ਕੰਮ ਮਿਤੀ 09-08-2021 ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 08-09-2021 ਤੱਕ ਇਸਨੂੰ ਮੁਕੰਮਲ ਕੀਤਾ ਜਾਣਾ ਹੈ । ਜਿਸ ਵਿੱਚ ਵੋਟਾਂ ਬਨਾਉਣ ਤੋਂ ਵਾਂਝੇ ਰਹਿ ਚੁੱਕੇ ਇਲਾਕਾ ਨਿਵਾਸੀਆਂ ਦੀਆਂ ਵੋਟਾ ਬਣਾਈਆਂ ਜਾਣਗੀਆਂ, ਇਸ ਤੋਂ ਇਲਾਵਾ ਮਰ ਚੁੱਕੇ /ਵਿਆਹ ਹੋ ਚੁੱਕੇ ਅਤੇ ਪੱਕੇ ਤੋਰ ਤੇ ਸਿਫਟ ਹੇ ਚੁਕੇ ਵੋਟਰਾਂ ਦੀਆਂ ਵੋਟਾਂ ਕੱਟੀਆਂ ਜਾਣੀਆਂ ਹਨ।
ਸਤੀਸ਼ ਕੁਮਾਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ ਚੋਣਕਾਰ ਰਜਿਸਟਰੇਸ਼ਨ ਅਫਸਰ-002 ਭੋਆ ਨੇ ਸੈਕਟਰ ਅਫਸਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਕਿਸੇ ਵੀ ਨੋਜਵਾਨ ਦੀ ਵੋਟ ਬਣਨ ਤੋਂ ਰਹਿ ਨਾ ਜਾਵੇ ਇਸ ਤੋ ਇਲਾਵਾ ਮਰ ਚੁੱਕੇ/ਵਿਆਹ ਹੋ ਚੁੱਕੇ ਵੋਟਰਾਂ ਦੀ ਵੋਟ ਕੱਟਣੀ ਯਕੀਨੀ ਬਨਾਈ ਜਾਵੇ ।
ਉਨ੍ਹਾ ਹਲਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਸ ਨੇ ਨਵੀਂ ਵੋਟ ਬਨਾਉਣੀ ਹੈ ਜਾਂ ਕਟਵਾਉਣੀ ਹੈ ਜਾਂ ਕੋਈ ਸੋਧ ਕਰਵਾਉਣੀ ਹੈ ਤਾਂ ਉਹ ਆਪਣੇ ਬੀ.ਐਲ.ਓਜ. ਨਾਲ ਤਾਲਮੇਲ ਕਰ ਸਕਦਾ ਹੈ ਜੋ ਕਿਸੇ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਉਦੀ ਹੈ ਤਾਂ ਉਹ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9:00 ਤੋਂ 5:00 ਵਜੇ ਤੱਕ ਇਲੈਕਸ਼ਨ ਸੈਲ ਇੰਚਾਰਜ ਸ਼੍ਰੀ ਅਜੀਤ ਕੁਮਾਰ ਸੈਣੀ ਨਾਲ ਉਹਨਾ ਦੇ ਸੰਪਰਕ ਨੰ: 83028-60006 ਤੇ ਸੰਪਰਕ ਕਰ ਸਕਦਾ ਹੈ । ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਰਵਸ੍ਰੀ ਪ੍ਰਭਦੀਪ ਸਿੰਘ, ਬੀ.ਡੀ.ਪੀ.ੳ. ਨਰੋਟ ਜੈਮਲ ਸਿੰਘ ਅਤੇ ਵਿਜੈ ਸੈਣੀ ਬੀ.ਡੀ.ਪੀ.ੳ.ਘਰੋਟਾ, ਅਸਿਸਟੈਂਟ ਇਲੈਕਸ਼ਨ ਸਹਾਇਕ ਰਮੇਸ ਕੁਮਾਰ ਤੋ ਇਲਾਵਾ ਹਲਕੇ ਦੇ ਸਮੂਹ ਸੈਕਟਰ ਅਫਸਰ ਸ਼ਾਮਲ ਸਨ ।