31.3 C
Jalandhar
Monday, July 7, 2025

-ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਦੇ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੋਰਾ |

ਪਠਾਨਕੋਟ: 10 ਜੂਨ 2021 ( ਨਿਊਜ਼ ਹੰਟ ) :

ਅੱਜ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਅਤੇ ਹਲਕਾ ਭੋਆ ਦੇ ਵਿਧਾਇਕ ਸ੍ਰੀ ਜੋਗਿੰਦਰ ਪਾਲ ਵੱਲੋਂ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਅਧੀਨ ਆਉਂਦੇ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਕੇ ਜਾਇਜਾ ਲਿਆ। ਉਨ੍ਹਾਂ ਨਾਲ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਅਰਵਿੰਦ ਪ੍ਰਕਾਸ ਵਰਮਾ ਡੀ.ਆਰ.ਓ. ਪਠਾਨਕੋਟ, 121 ਬਟਾਲੀਅਨ ਕਮਾਂਡੈਂਟ ਐਚ.ਪੀ. ਸੋਹੀ, ਸਹਾਇਕ ਕਮਾਂਡੈਂਟ 121 ਬਟਾਲੀਅਨ ਹਿਮਾਂਸੂ ਉਦੇਰੀਆ, 58 ਬਟਾਲੀਅਨ ਦੇ ਕਮਾਂਡੈਂਟ ਨਿਲਾਦਰੀ ਗਾਊਂਗਲੀ, ਬੀ.ਐਸ.ਐਫ. ਟੂ ਆਈ ਸੀ ਸੰਜੇ ਕੁਮਾਰ ਗੁਪਤਾ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਮੋਜੂਦ ਸਨ।
ਸਭ ਤੋਂ ਪਹਿਲਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨਰੋਟ ਜੈਮਲ ਸਿੰਘ ਤਹਿਸੀਲ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਸੇਵਾ ਕੇਂਦਰ ਲਈ ਬਣਾਈ ਜਾ ਰਹੀ ਬਿਲਡਿੰਗ ਦਾ ਨਿਰੀਖਣ ਕੀਤਾ ਗਿਆ, ਜਿੱਥੇ ਉਨ੍ਹਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੁਲਤਾ ਦਾ ਜਾਇਜਾ ਵੀ ਲਿਆ, ਇਸ ਤੋਂ ਬਾਅਦ ਉਨ੍ਹਾਂ ਵੱਲੋਂ ਫਰਦ ਕੇਂਦਰ ਦਾ ਨਿਰੀਖਣ ਕੀਤਾ ਜਿੱਥੇ ਸੇਵਾ ਕੇਂਦਰ ਸਿਫਟ ਕੀਤਾ ਜਾਣਾ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਬੀ.ਡੀ.ਪੀ.ਓ. ਦਫਤਰ ਨਰੋਟ ਜੈਮਲ ਸਿੰਘ ਪਹੁੰਚੇ ਅਤੇ ਦਫਤਰ ਦੇ ਨਾਲ ਨਾਲ ਨਗਰ ਪੰਚਾਇਤ ਦੀ ਬਿਲਡਿੰਗ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਤੋਂ ਬਾਅਦ ਸਿਵਲ ਹਸਪਤਾਲ ਨਰੋਟ ਜੈਮਲ ਸਿੰਘ ਵਿਖੇ ਪਹੁੰਚੇ ਅਤੇ ਕੋਵਿਡ ਦੋਰਾਨ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜਾ ਲਿਆ। ਉਨ੍ਹਾਂ ਵੱਲੋਂ ਨਰੋਟ ਜੈਮਲ ਸਿੰਘ ਦੇ ਬੱਸ ਸਟੈਂਡ ਦਾ ਵੀ ਨਿਰੀਖਣ ਕੀਤਾ ਗਿਆ, ਜਿੱਥੇ ਲੋਕਾਂ ਨੇ ਸਮੱਸਿਆ ਤੋਂ ਜਾਣੂ ਕਰਵਾਇਆ ਕਿ ਇੱਥੇ ਬੱਸ ਸਟੈਂਡ ਤਾ ਬਣਾਇਆ ਗਿਆ ਪਰ ਫਰਸ ਦਾ ਕੰਮ ਅੱਜ ਤੱਕ ਅਧੂਰਾ ਪਿਆ ਹੈ ਜਿਸ ਕਰਕੇ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਿੰਬਲ ਸਕੋਲ ਵਿਖੇ ਤੈਨਾਤ 121 ਬਟਾਲੀਅਨ ਵਿਖੇ ਪਹੁੰਚੇ, ਪਲਟੂਨ ਪੁਲ ਅਤੇ ਵੋਟ ਤੋਂ ਹੁੰਦੇ ਹੋਏ ਉਹ ਚੱਕਰੀ ਵਿਖੇ ਪਹੁੰਚੇ ਅਤੇ ਚਲ ਰਹੇ ਡਰੇਨਜ ਦੇ ਕੰਮ ਦੀ ਜਾਂਚ ਕੀਤੀ। ਜਿਕਰਯੋਗ ਹੈ ਕਿ ਦਰਿਆ ਦੇ ਪਾਣੀ ਨਾਲ ਇਹ ਖੇਤਰ ਪ੍ਰਭਾਵਿਤ ਹੋ ਰਿਹਾ ਸੀ ਜਿਸ ਦੇ ਚਲਦਿਆਂ ਭਵਿੱਖ ਵਿੱਚ ਨਜਦੀਕ ਲਗਦੇ ਪਿੰਡ ਨੂੰ ਖਤਰਾ ਹੋ ਸਕਦਾ ਸੀ ਜਿਸ ਕਰਕੇ ਇੱਥੇ ਡਰੇਨਜ ਦਾ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਚਲ ਰਹੇ ਕੰਮ ਦਾ ਜਾਇਜਾ ਲਿਆ।  ਉਨ੍ਹਾਂ ਵੱਲੋਂ ਬੀ.ਐਸ.ਐਫ. ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਸਰਹੱਦੀ ਖੇਤਰ ਅੰਦਰ ਆਉਂਦੀਆਂ ਸਮੱਸਿਆਵਾਂ ਤੇ ਵੀ ਵਿਚਾਰ ਕੀਤਾ ਗਿਆ।
ਇਸ ਮੋਕੇ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਤਾਸ ਪੱਤਨ ਆਦਿ ਦੇ ਸੁਰੱਖਿਆ ਪ੍ਰਬੰਧਾਂ ਸੰਬੰਧੀ ਬੀਐਸਐਫ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਦੋਰੇ ਦੋਰਾਨ ਉਨ੍ਹਾਂ ਵੱਲੋਂ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ, ਲੋਕਾਂ ਨੂੰ ਉਨ੍ਹਾਂ ਦੀਆ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੋਕੇ ਤੇ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਵੱਲੋਂ ਵੀ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ, ਲੋਕਾਂ ਨੂੰ ਬਮਿਆਲ ਬੱਸ ਅੱਡੇ ਤੇ ਆਉਂਦੀਆਂ ਸਮੱਸਿਆਵਾਂ, ਸਿਹਤ ਸਹੂਲਤ ਵਿੱਚ ਪਾਈਆਂ ਜਾ ਰਹੀਆਂ ਕਮੀਆਂ, ਖੇਤਰ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਲੋਕਾਂ ਨੂੰ ਪੇਸ ਆ ਰਹੀਆਂ ਹੋਰ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ। ਡਰੇਨਜ ਸਬ ਤਹਿਸੀਲ ਆਦਿ ਵਿਖੇ ਪਾਣੀ ਦੀ ਸਮੱਸਿਆ, ਨਰੋਟ ਜੈਮਲ ਸਿੰਘ ਵਿਖੇ ਸਥਿਤ ਰੈਸਟ ਹਾਊਸ ਅਤੇ ਫਤਿਹਪੁਰ ਵਿਖੇ ਸਥਿਤ ਸੁਵਿਧਾ ਕੇਂਦਰ ਨੂੰ ਨਰੋਟ ਜੈਮਲ ਸਿੰਘ ਵਿਖੇ ਤਬਦੀਲ ਕਰਨ ਦੀ ਮੰਗ ਰੱਖੀ। ਇਸ ਸਬੰਧੀ ਡਿਪਟੀ ਕਮਿਸਨਰ ਪਠਾਨਕੋਟ ਨੇ ਸਬੰਧਤ ਵਿਭਾਗ  ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਮਿਆਲ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਦੀ ਘਾਟ, ਐਕਸ-ਰੇ, ਟੈਸਟ ਆਦਿ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਨਾਇਬ ਤਹਿਸੀਲਦਾਰ ਸਤੀਸ ਕੁਮਾਰ, ਬਮਿਆਲ ਨਾਇਬ ਤਹਿਸੀਲਦਾਰ ਅਭਿਸੇਕ ਵਰਮਾ, ਨਗਰ ਪੰਚਾਇਤ ਪ੍ਰਧਾਨ ਦੀਕਸਾ ਠਾਕੁਰ ਨਰੋਟ ਜੈਮਲ ਸਿੰਘ, ਰਾਜਕੁਮਾਰ ਸਿਹੋੜਾ, ਸੁਰਿੰਦਰ ਮਹਾਜਨ, ਸਰਪੰਚ ਵਿਕਰਮ ਸਿੰਘ ਵਿੱਕੀ, ਸਰਪੰਚ ਰਵਿੰਦਰ ਸਰਮਾ,  ਸਰਪੰਚ ਰਮੇਸ ਸਿੰਘ,  ਮਾਂ ਵੈਸਨੋ ਕਲੱਬ ਦੇ ਪ੍ਰਧਾਨ ਜਸਪਾਲ ਵਰਮਾ,  ਲੁਕਿੰਦਰ ਸਰਮਾ,  ਰਿੰਕੂ ਕਲਾਰਕ,  ਬਮਿਆਲ ਕਾਨੂੰਗੋ ਜਤਿੰਦਜ ਕੁਮਾਰ, ਥਾਣਾ ਇੰਚਾਰਜ ਨਰੋਟ ਜੈਮਲ ਸਿੰਘ ਪ੍ਰੀਤਮ ਲਾਲ,  ਚੋਕੀ ਇੰਚਾਰਜ ਬਮਿਆਲ ਤਰਸੇਮ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜਰ ਸਨ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,400SubscribersSubscribe
- Advertisement -spot_img

Latest Articles