ਜਲੰਧਰ, 28 ਸਤੰਬਰ (ਨਿਊਜ਼ ਹੰਟ)-ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਮੰਗਲਵਾਰ ਨੂੰ ਜ਼ਿਲ੍ਹੇ ਵਿਚ ਕੋਵਿਡ -19 ਪ੍ਰਬੰਧਨ ਵਿੱਚ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਕੋਵਿਡ-19 ਟੈਸਟਿੰਗ ਲੈਬੋਰੇਟਰੀ, ਨਾਰਦਨ ਰੀਜਨਲ ਡਿਸੀਜ਼ ਡਾਇਗਨੌਸਟਿਕ ਲੈਬੋਰੇਟਰੀ (ਐਨ.ਆਰ.ਡੀ.ਡੀ.ਐਲ) ਜਲੰਧਰ ਦੇ 35 ਅਧਿਕਾਰੀ/ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਕਾਰੀ/ਕਰਮਚਾਰੀਆਂ ਵੱਲੋਂ ਮਹਾਂਮਾਰੀ ਦੇ ਦੌਰ ਦੌਰਾਨ ਨਿਰਵਿਘਨ ਅਤੇ ਸਮੇਂ ਸਿਰ ਕੋਵਿਡ-19 ਟੈਸਟਿੰਗ ਨੂੰ ਯਕੀਨੀ ਬਣਾਉਣ ਵਿੱਚ ਪੂਰੀ ਤਨਦੇਹੀ ਅਤੇ ਸੰਜੀਦਗੀ ਨਾਲ ਡਿਊਟੀ ਨਿਭਾਈ ਗਈ।
ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸਾ ਪੱਤਰ ਸੌਂਪਦੇ ਹੋਏ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਇਨ੍ਹਾਂ ਮੂਹਰਲੀ ਕਤਾਰ ਦੇ ਯੋਧਿਆਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਸੰਕਟ ਦੌਰਾਨ ਇਨ੍ਹਾਂ ਅਧਿਕਾਰੀ/ਕਰਮਚਾਰੀਆਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੁਮਿਕਾ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਸ਼੍ਰੀ ਥੋਰੀ ਨੇ ਕਿਹਾ ਕਿ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਸੁਰੱਖਿਅਤ ਰੱਖਣ ਲਈ ਮਹੱਤਵਪੂਰਨ ਭੁਮਿਕਾ ਅਦਾ ਕਰਨ ਵਾਲੇ ਹਰੇਕ ਅਧਿਕਾਰੀ/ਕਰਮਚਾਰੀ ਦੀਆਂ ਸੇਵਾਵਾਂ ਨੂੰ ਮਾਨਤਾ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਕੋਵਿਡ-19 ਟੈਸਟਿੰਗ ਨੂੰ ਸੁਚਾਰੂ ਅਤੇ ਸਮੇਂ ਸਿਰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਗਈ।
ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤੇ ਗਏ ਅਧਿਕਾਰੀ/ਕਰਮਚਾਰੀਆਂ ਵਿੱਚ ਡਾ. ਪਰਵਿੰਦਰ ਕੌਰ, ਡਾ. ਮੁਕੇਸ਼ ਕੁਮਾਰ (ਸੀਨੀਅਰ ਵੈਟਰਨਰੀ ਅਫ਼ਸਰ), ਡਾ. ਚਰਨਜੀਤ ਸਾਰੰਗਲ, ਡਾ. ਗਗਨਦੀਪ ਬੰਗੜ, ਡਾ. ਦੀਪਕ ਭਾਟੀਆ, ਡਾ. ਦਿਵੇਂਦਰ ਕੁਮਾਰ ਗੁਪਤਾ, ਡਾ. ਗੌਰਵ ਸ਼ਰਮਾ, ਡਾ. ਅਮਨਦੀਪ (ਵੈਟਰਨਰੀ ਅਫ਼ਸਰ), ਹਰਭਜਨ ਸਿੰਘ ਸੀਨੀਅਰ ਅਸਿਸਟੈਂਟ, ਹਰਸ਼ਪੀਦ ਕਲਰਕ, ਵਿਜੇ, ਹਰਮਨ ਕੌਰ, ਦਾਨਿਸ਼ ਬੈਂਸ, ਪ੍ਰਭਜੋਤ ਕੌਰ ਬੱਲ (ਰਿਸਰਚ ਅਸਿਸਟੈਂਟ), ਮਨਿੰਦਰ ਕੌਰ, ਨਿਸ਼ਾ ਨਾਹਰ, ਤਮੰਨਾ, ਪ੍ਰਿਆ, ਸਿਮਰਨਜੀਤ ਸਿੰਘ, ਦੇਵਾਂਸ਼ੂ (ਲੈਬੋਰੇਟਰੀ ਟੈਕਨੀਸ਼ੀਅਨ) ਗਗਨਦੀਪ ਕੌਰ,ਹਰਪ੍ਰੀਤ ਕੌਰ,ਨਵਦੀਪ ਸਿੰਘ, ਹਰਪ੍ਰੀਤ ਕੌਰ, ਨੇਹਾ, ਭਾਰਤੀ, ਨੀਰਜ ਸਹੋਤਾ, ਦੀਕਸ਼ਾ ਲੇਖ, ਬਲਜੀਤ ਕੌਰ (ਡਾਟਾ ਐਂਟਰੀ ਆਪ੍ਰੇਟਰ) ਸੁਰਿੰਦਰ ਕੁਮਾਰ, ਗੁਰਪ੍ਰੀਤ ਕੌਰ, ਰਮਾ ਨਾਹਰ,ਸ਼ਮਿੰਦਰ ਕੁਮਾਰ (ਲੈਬੋਰੇਟਰੀ ਅਟੈਂਡੈਂਟ) ਅਤੇ ਸ਼ਿਵਾਨੀ ਤੇ ਸ਼ੁਭਮ ਸਫਾਈ ਕਰਮਚਾਰੀ ਸ਼ਾਮਲ ਹਨ।