ਪਠਾਨਕੋਟ, 20 ਸਤੰਬਰ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਦਾ ਪੂਨਰਗਠਨ ਕਰਨ ਉਪਰੰਤ ਜਿਲ੍ਹਾ ਪਠਾਨਕੋਟ ਵਿਖੇ ਆਡਿਟ ਅਫਸ਼ਰ ਸਹਿਕਾਰੀ ਸਭਾਵਾਂ ਪਠਾਨਕੋਟ ਚ ਦਫਤਰ ਦਾ ਸੁਭਅਰੰਭ ਕੀਤਾ ਗਿਆ। ਜਿਕਰਯੋਗ ਹੈ ਇਸ ਤੋਂ ਪਹਿਲਾ ਦਫਤਰ ਜਿਲ੍ਹਾ ਗੁਰਦਾਸਪੁਰ ਵਿਖੇ ਚਲਾਇਆ ਜਾ ਰਿਹਾ ਸੀ।
ਦਫਤਰ ਦਾ ਸੁਭਅਰੰਭ ਕਰਦੇ ਹੋਏ ਸ. ਸੁਖਦੇਵ ਸਿੰਘ ਆਫਿਟ ਅਫਸ਼ਰ ਸਹਿਕਾਰੀ ਸਭਾ ਪਠਾਨਕੋਟ ਨੇ ਦਫਤਰ ਲਈ ਜਗ੍ਹਾਂ ਉਪਲੱਬਦ ਕਰਵਾਏ ਜਾਣ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਤੋਂ ਉਪਰੋਕਤ ਦਫਤਰ ਨਜਦੀਕ ਗਾਂਧੀ ਚੌਂਕ ਸਥਿਤ ਬੀ.ਡੀ.ਓ. ਦਫਤਰ ਵਿਖੇ ਚਲਾਇਆ ਜਾਵੇਗਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰੋਹਨ ਕੁਮਾਰ ਨਿਰੀਖਕ ਪੜਤਾਲ ਅਧਿਕਾਰੀ, ਮੀਨਾਕਸੀ, ਸੁਨੀਤਾ ਕੁਮਾਰੀ, ਨੀਰਜ ਗੁਪਤਾ, ਰਜਿੰਦਰ ਸਿੰਘ, ਗੋਰਵ, ਸੰਜੀਵ ਕੁਮਾਰ , ਅਨਿਲ ਸਰਮਾ ਆਦਿ ਹਾਜ਼ਰ ਸਨ।