20.4 C
Jalandhar
Friday, November 22, 2024

ਪੀ ਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਦੀ ਭੌਤਿਕੀ ਤਸਦੀਕ ਕਰਨ ਦਾ ਕੰਮ ਸੁਚਾਰੂ ਢੰਗ ਨਾਲ ਜਾਰੀ : ਡਾ. ਅਮਰੀਕ ਸਿੰਘ

ਪਠਾਨਕੋਟ 20 ਅਗਸਤ ( ਨਿਊਜ਼ ਹੰਟ )- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ,ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਹੁਕਮਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਦੀ ਭੌਤਿਕੀ ਤਸਦੀਕ ਕਰਨ ਲਈ ਵਿਸ਼ੇਸ਼ ਮੁਹਿੰੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ,ਸੁਜਾਨਪੁਰ ਅਤੇ ਘਰੋਟਾ ਵਿੱਚ ਸਮੂਹ ਸਟਾਫ ਵੱਲੋਂ ਪਿੰਡ-ਪਿੰਡ ਜਾ ਕੇ ਲਾਭਪਾਤਰੀ ਕਿਸਾਨਾਂ ਦੀ ਤਸਦੀਕ ਕੀਤੀ ਜਾ ਰਹੀ ਹੈ ਤਾਂ ਜੋ ਜੇਕਰ ਕਿਸੇ ਲਾਭਪਾਤਰੀ ਦੀ ਮੌਤ/ਬੇਜ਼ਮੀਨੇ ਹੋਣ ਦੀ ਸੂਰਤ ਵਿੱਚ ਅਯੋਗ ਕਰਾਰ ਦਿੱਤਾ ਜਾ ਸਕੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮਾਸਟਰ ਟਰੇਨਰ -ਕਮ-ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਕੁੱਲ ਲਾਭਪਾਤਰੀਆਂ ਵਿੱਚੋਂ ਸਾਲ 2020-21 ਦੌਰਾਨ 5% ਅਤੇ ਸਾਲ 2021-22 ਦੌਰਾਨ 10% ਲਾਭਪਾਤਰੀਆ ਦੀ ਭੌਤਿਕੀ ਤਸਦੀਕ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਪੀ ਐਮ ਕਿਸਾਨ ਤਹਿਤ ਕੁੱਲ 575 ਲਾਭਪਾਤਰੀਆ ਦੀ ਤਸਦੀਕ ਕੀਤੀ ਜਾਣੀ ਸੀ ਜਿਸ ਵਿੱਚ ਤਸਦੀਖ ਕਰਨ ਉਪਰੰਤ 512 ਯੋਗ ਅਤੇ 20 ਅਯੋਗ ਪਾਏ ਗਏ ਹਨ ਅਤੇ 43 ਲਾਭਪਾਤਰੀਆ ਦੀ ਤਸਦੀਕ ਹੋਣੀ ਬਕਾਇਆ ਹੈ।ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਘਰੋਟਾ ਬਲਾਕ ਨਾਲ ਸੰਬੰਧਤ ਜਿੰਨਾਂ ਲਾਭਪਾਤਰੀਆਂ ਦੀਆਂ ਕਿਸ਼ਤਾਂ ਬੰਦ ਹੋ ਕੇ ਖਾਤੇ ਇਨਐਕਟਿਵ ਹੋ ਗਏ ਹਨ,ਉਹ ਆਪਣੇ ਆਧਾਰ ਕਾਰਡ,ਬੈਂਕ ਪਾਸ ਬੁੱਕ ਦੀ ਕਾਪੀ, ਜਮਾਂਬੰਦੀ ਅਤੇ ਸਰਪੰਚ ਦੁਆਰਾ ਤਸਦੀਕ ਸ਼ੁਧਾ ਸਵੈ ਘੋਸ਼ਣਾ ਪੱਤਰ ਭੋਆ, ਪਰਮਾਨੰਦ ਅਤੇ ਨਰੋਟ ਮਹਿਰਾ ਪੁਲੀ ਸਰਨਾ ਵਿਖੇ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾ ਸਕਦੇ ਹਨ,ਇਸੇ ਤਰਾਂ ਬਲਾਕ ਪਠਾਨਕੋਟ ਨਾਲ ਸੰਬੰਧਤ ਕਿਸਾਨ ਆਪਣੀਆਂ ਦਰਖਾਸਤਾਂ ਨੰਗਲਭੂਰ ਅਤੇ ਇੰਦਰਾ ਕਲੋਨੀ ਪਠਾਨਕੋਟ ਸਥਿਤ ਖੇਤੀਬਾੜੀ ਦਤਰ ਵਿੱਚ ਜਮਾਂ ਕਰਵਾਉਣ ਤਾ ਜੋ ਬੰਦ ਹੋਏ ਖਾਤਿਆਂ ਨੂੰ ਚਾਲੂ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਉਨਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਨੇ ਆਨਲਾਈਨ/ਕਾਮਨ ਸਰਵਿਸ ਸੈਂਟਰਾਂ ਰਾਹੀਂ ਅਪਲਾਈ ਕੀਤਾ ਸੀ ਉਨਾਂ ਦੀ ਤਸਦੀਕ ਦਾ ਕੰਮ ਸਾਈਟ ਬੰਦ ਹੋਣ ਕਾਰਨ ਨਹੀਂ ਹੋ ਰਿਹਾ ਅਤੇ ਜਦੋਂ ਵੀ ਸਾਈਟ ਖੁੱਲੇਗੀ ,ਆਨਲਾਈਨ ਅਪਲਾਈ ਕਰਨ ਵਾਲੇ ਲਾਭਪਾਤਰੀ ਕਿਸਾਨਾਂ ਦੀ ਤਸਦੀਕ ਕਰ ਦਿੱਤੀ ਜਾਵੇਗੀ।
ਨੋਡਲ ਅਫਸਰ ਬਲਾਕ ਸੁਜਾਨਪੁਰ ਸ੍ਰੀ ਗੁਰਦਿੱਤ ਸਿੰਘ ਨੇ ਦੱਸਿਆ ਕਿ ਬਲਾਕ ਸੁਜਾਨਪੁਰ ਵਿੱਚ ਇਸ ਸਕੀਮ ਤਹਿਤ ਕੁੱਲ 622 ਲਾਭਪਾਤਰੀ ਤਸਦੀਕ ਕੀਤੇ ਜਾਣੇ ਹਨ, ਜਿੰਨਾਂ ਵਿੱਚੋਂ 148 ਕਿਸਾਨਾਂ ਵੱਲੋਂ ਆਪਣੇ ਕਾਗਜ਼ ਜਮਾਂ ਕਰਵਾ ਦਿੱਤੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਲਾਭਪਾਤਰੀਆਂ ਦੀ ਤਸਦੀਕ ਕੀਤੀ ਜਾਣੀ ਹੈ ਉਹ ਸੰਬੰਧਤ ਜ਼ਰੂਰੀ ਕਾਗਜ਼ਾਤ ਅਤੇ ਸਰਪੰਚ ਦੁਆਰਾ ਤਸਦੀਕਸ਼ੁਦਾ ਸਵੈ ਘਸ਼ਣਾ ਪੱਤਰ ਜਲਦ ਤੋਂ ਜਲਦ ਜਮਾਂ ਕਰਵਾਉਣ ਤਾਂ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਉਨਾਂ ਦੱਸਿਆ ਤਸਦੀਕ ਕਰਨ ਯੋਗ ਲਾਭਪਾਤਰੀਆਂ ਦੀਆ ਸੂਚੀਆਂ ਸੰਬੰਧਤ ਪਿੰਡਾਂ ਦੇ ਸਰਪੰਚਾਂ ਨੂੰ ਪਹੁੰਚਾ ਦਿੱਤੀਆਂ ਗਈਆਂ ਹਨ। ਜਿਨਾਂ ਦੀ ਤਸਦੀਕ ਅਗਲੇ ਹਫਤੇ ਤੱਕ ਮੁਕੰਮਲ ਕਰ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੀ ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਸ੍ਰੀ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਮੈਨੇਜਰ (ਆਤਮਾ), ਸ਼੍ਰੀ ਕੇਵਲ ਕਿ੍ਰਸ਼ਣ, ਸ਼੍ਰੀ ਬਹਾਦਰ ਸਿੰਘ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,100SubscribersSubscribe
- Advertisement -spot_img

Latest Articles