ਪਠਾਨਕੋਟ 09 ਦਸੰਬਰ (ਨਿਊਜ਼ ਹੰਟ)- ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ 18 ਤੋ 40 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ ਰਾਸਟਰੀ ਸਹਿਰੀ ਆਜੀਵਿਕਾ ਮਿਸਨ ਅਧੀਨ 3-3 ਮਹੀਨੇ ਦੇ ਮੂਫਤ ਸਕਿੱਲ ਕੋਰਸ ਕਰਵਾਏ ਜਾ ਰਿਹੇ ਹਨ । ਇਹ ਜਾਣਕਾਰੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਦਿੱਤੀ। ਉਨਾਂ ਦੱਸਿਆ ਕਿ ਇਨਾ ਕੋਰਸਾਂ ਵਿੱਚ ਮਕੈਨਿਕ / ਫਿਟਰ, ਰਿਟੇਲ ਟੀਮ ਲੀਡਰ, ਦਸਤਾਵੇਜ ਸਹਾਇਕ, ਡਾਟਾ ਐਂਟਰੀ ਆਪਰੇਟਰ, ਰਿਟੇਲ ਸੇਲਜ ਐਸੋਸੀਏਟ, ਫੈਸਨ ਡਿਜਾਈਨਰ, ਫੋਟੋਗ੍ਰਾਫੀ ਡਾਇਰੈਕਟਰ, ਫੀਲਡ ਟੈਕਨੀਸੀਅਨ, ਕੰਪਿਊਟਰ ਕੋਰਸ ਸ਼ਾਮਿਲ ਹਨ।
ਉਨਾਂ ਦੱਸਿਆ ਕਿ ਇਹ ਕੋਰਸ ਜਿਲ੍ਹਾ ਪਠਾਨਕੋਟ ਸਥਿਤ ਵੱਖ – ਵੱਖ ਸਕਿੱਲ ਸੈਂਟਰਾਂ ਵਿੱਚ ਚਲਾਏ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ਵਿੱਚ ਇਨਾਂ ਮੂਫਤ ਕੋਰਸਾਂ ਲਈ ਰਜਿਸਟਰੇਸ਼ਨ ਅਰੰਭ ਕੀਤੀ ਗਈ ਹੈ। ਉਨਾਂ ਦੱਸਿਆ ਕਿ ਚਾਹਵਾਨ ਨੋਜਵਾਨ 10ਵੀਂ ਦੇ ਸਰਟੀਫਿਕੇਟਾਂ, ਬੈਂਕ ਖਾਤੇ ਦੀ ਕਾਪੀ, 4 ਫੋਟੋਆਂ ਅਤੇ ਅਧਾਰ ਕਾਰਡ ਲੈ ਕੇ 26 ਦਸੰਬਰ, 2021 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਨਾਂ ਦੱਸਿਆ ਕਿ 28 ਦਸੰਬਰ , 2021 ਤੋਂ ਇਨਾਂ ਕੋਰਸਾਂ ਲਈ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖਿਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਕਿਤਾਬਾਂ ਅਤੇ ਯੂਨੀਫਾਮ ਮੁਫ਼ਤ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਕੋਰਸ ਪਾਸ ਕਰਨ ਉਪਰੰਤ ਉਮੀਦਵਾਰਾਂ ਨੂੰ ਆਉਣ ਅਤੇ ਜਾਉਣ ਦਾ ਖਰਚਾ ਅਤੇ ਪੋਸਟ ਪਲੇਸਮੈਂਟ ਲਈ ਸਹਾਇਤਾ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਹੈ ਕਿ ਜੋ ਨੋਜਵਾਨ ਬੇਰੋਜਗਾਰ ਹਨ ਉਨ੍ਹਾਂ ਨੂੰ ਅਪਣਾ ਰੁਜਗਾਰ ਖੋਲਣ ਲਈ ਹੁਨਰ ਸਿਖਾਇਆ ਜਾਵੇ ਅਤੇ ਨੋਜਵਾਨ ਅਜਿਹੇ ਕੋਰਸਾਂ ਨੂੰ ਕਰਕੇ ਅਪਣਾ ਸਵੈ ਰੋਜਗਾਰ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾ ਕਰਵਾਏ ਜਾ ਰਹੇ ਫ੍ਰੀ ਕੋਰਸ ਤੋਂ ਲਾਭ ਪ੍ਰਾਪਤ ਕਰਨ।
ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਰੋਜ਼ਗਾਰ ਦਫ਼ਤਰ ਦੇ ਕਮਰਾ ਨੰਬਰ 352 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਇਸ ਤੋਂ ਇਲਾਵਾ ਵਿਜੇ ਕੁਮਾਰ –9465857874, ਪਰਦੀਪ ਕੁਮਾਰ 9779751007 ਨਾਲ ਇਨ੍ਹਾਂ ਦੇ ਮੋਬਾਇਲ ਨੰਬਰਾਂ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
