ਜਲੰਧਰ (ਨਿਊਜ਼ ਹੰਟ)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਏ.ਡੀ.ਸੀ.ਪੀ.-2 ਹਰਪਾਲ ਸਿੰਘ ਦੀ ਅਗਵਾਈ ਵਿੱਚ ਏ.ਸੀ.ਪੀ. ਕੈਂਟ ਰਵਿੰਦਰ ਸਿੰਘ ਵੱਲੋਂ 130 ਜਵਾਨਾਂ ਦੇ ਨਾਲ ਜਲੰਧਰ ਕੈਂਟ, ਪਰਾਗਪੁਰ, ਕਸਬਾ ਜਮਸ਼ੇਰ, ਕਸਬਾ ਜੰਡਿਆਲਾ ਅਤੇ ਥਾਣਾ ਸਦਰ ਦੇ ਵੱਖ ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਗਿਆ। ਫਲੈਗ ਮਾਰਚ ਵਿੱਚ ਐਸ.ਐਚ.ਓ. ਸਦਰ ਤੇ ਐਸ.ਐਚ.ਓ. ਕੈਂਟ ਸਮੇਤ 31 ਮੁਲਾਜ਼ਮ , ਏ.ਆਰ.ਪੀ. ਦੇ 31 ਜਵਾਨ, ਕਮਾਂਡੋ ਦੇ 13 ਮੁਲਾਜ਼ਮ, ਸੀ.ਆਰ.ਪੀ.ਐਫ. ਦੇ 55 ਜਵਾਨ ਸ਼ਾਮਲ ਸਨ।