ਮੁੱਖ ਚੋਣ ਅਧਿਕਾਰੀ (ਸੀਈਓ), ਪੰਜਾਬ ਡਾ. ਕਰੁਣਾ ਰਾਜੂ ਨੇ ਦੱਸਿਆ ਕਿ ਤਰਕਸੰਗਤ ਕਰਨ ਤੋਂ ਬਾਅਦ ਸੂਬੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 23,211 ਤੋਂ ਵਧਾ ਕੇ 24,689 ਕਰ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ 2022 ਚੋਣਾਂ ਲਈ ਪੰਜਾਬ ਕੋਲ 45,316 ਬੈਲਟ ਯੂਨਿਟਾਂ, 34,942 ਕੰਟਰੋਲ ਯੂਨਿਟਾਂ ਅਤੇ 37,576 ਵੀਵੀਪੈਟ ਮਸ਼ੀਨਾਂ ਹੋਣਗੀਆਂ।