ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਲਈ ਸੂਬੇ ਦੀਆਂ ਤਿਆਰਾਂ ਨੂੰ ਵਧਾਉਂਦੇ ਹੋਏ ਜਿਲ੍ਹਾ ਬਠਿੰਡਾ ਵਿਚ ਤਲਵੰਡੀ ਸਾਬੋ ਵਿਖੇ 100 ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਵਰਚੂਅਲ ਤੌਰ ਉਤੇ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਹਸਪਤਾਲ ਦੇ ਵਿਕਾਸ ਵਿਚ ਸੂਬਾ ਸਰਕਾਰ ਨੂੰ ਸਹਿਯੋਗ ਕਰਨ ਲਈ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਡ (ਐਚ.ਐਮ.ਈ.ਐਲ.) ਦਾ ਧੰਨਵਾਦ ਕੀਤਾ।