12 C
Jalandhar
Tuesday, December 16, 2025

ਬਮਰੋਟਾ ਨਿਵਾਸੀ ਲੋਕਾਂ ਨੂੰ 65 ਲੱਖ ਦੀ ਲਾਗਤ ਨਾਲ ਬਣਨ ਵਾਲੀ ਮਿਲੀ ਪੱਕੀ ਸੜਕ

ਪਠਾਨਕੋਟ 6 ਜਨਵਰੀ (ਨਿਊਜ਼ ਹੰਟ)- ਧਾਰ ਬਲਾਕ ਦੇ ਪਿੰਡ ਬਮਰੋਟਾ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਪੱਕੀ ਸੜਕ ਦੀ ਮੰਗ ਸੀ ਜਿਸ ਦਾ ਸੁਭਾਅਰੰਭ ਅੱਜ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ ਵੱਲੋਂ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪਰਮਪਾਲ ਸਿੰਘ ਐਸ.ਡੀ.ਓ. ਮੰਡੀ ਬੋਰਡ ਪਠਾਨਕੋਟ, ਕਸਮੀਰ ਸਿੰਘ ਜੇ.ਈ. ਮੰਡੀ ਬੋਰਡ ਪਠਾਨਕੋਟ, ਮਲਾਰ ਸਿੰਘ, ਚਰਨ ਸਿੰਘ, ਮੋਹਣ ਲਾਲ, ਰੂਪ ਲਾਲ, ਜਿਵਨਾ ਦੇਵੀ, ਸਰਮੀਲਾ ਦੇਵੀ, ਜਸਵੰਤ ਸਿੰਘ, ਪ੍ਰਧਾਨ ਬਾਬੂ ਰਾਮ, ਪੁਸਪਾ ਦੇਵੀ, ਸੁਨੀਲ ਕੁਮਾਰ, ਜਗਦੀਸ ਰਾਜ, ਸਮਪੂਰਨ ਸਿੰਘ, ਚੈਨ ਸਿੰਘ, ਸੋਹਣ ਲਾਲ, ਕਰਤਾਰ ਸਿੰਘ, ਵਰਿੰਦਰ ਸਿੰਘ ਆਦਿ ਹਾਜਰ ਸਨ।

ਜਾਣਕਾਰੀ ਦਿੰਦਿਆ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਦੱਸਿਆ ਕਿ ਧਾਰ ਬਲਾਕ ਦੇ ਬਮਰੋਟਾ ਨਿਵਾਸੀ ਲੋਕਾਂ ਦੀ ਲੰਮੇ ਸਮੇਂ ਤੋਂ ਪੱਕੀ ਸੜਕ ਦੀ ਮੰਗ ਸੀ ਜੋ ਅੱਜ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਇਸ ਸੜਕ ਦਾ ਨਿਰਮਾਣ ਜਿਸ ਦੀ ਲੰਬਾਈ ਕਰੀਬ 0.60 ਮਿਲੋਮੀਟਰ ਹੈ ਤੇ 65 ਲੱਖ ਰੁਪਏ ਖਰਚ ਕਰਕੇ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਡ ਜੋ ਕੰਸਟਕਸਨ ਬੰਧਾਨੀ ਡਿਫੈਂਸ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਬਮਰੋਟਾ ਤੱਕ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਕੋਈ ਵੀ ਪਿੰਡ ਨੂੰ ਪੱਕੀ ਸੜਕ ਨਹੀਂ ਸੀ ਅਤੇ ਹੁਣ ਕਰੀਬ 300 ਤੋਂ 400 ਲੋਕਾਂ ਨੂੰ ਇਸ ਸੜਕ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਮਾਰਗ ਤੇ ਜੋ ਖੱਡ ਦਾ ਏਰੀਆਂ ਹੈ ਉੱਥੇ ਕੰਕਰੀਟ ਦੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਬਾਰਿਸ ਦੇ ਦਿਨ੍ਹਾਂ ਵਿੱਚ ਇਲਾਕਾ ਨਿਵਾਸੀਆਂ ਨੂੰ ਆਉਂਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,800SubscribersSubscribe
- Advertisement -spot_img

Latest Articles