ਅੰਮ੍ਰਿਤਸਰ 30 ਜੂਨ ( ਨਿਊਜ਼ ਹੰਟ ) :
ਅੱਜ ਸਮੇਂ ਦੀ ਮੁੱਖ ਲੋੜ ਵਾਤਾਵਰਣ ਹਰਿਆਵਲ ਨੂੰ ਅਪਣਾਉਣ ਦੀ ਜਿਸ ਤਹਿਤ ਹਰੇਕ ਵਿਅਕਤੀ ਦਾ ਫ਼ਰਜ ਬਣਦਾ ਹੈ ਕਿ ਉਹ ਘੱਟੋ ਘੱਟ 2 ਪੌੇਦੇ ਜਰੂਰ ਲਗਾਵੇ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਵੱਛ ਵਾਤਾਵਰਣ ਪ੍ਰਦਾਨ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਨਿਲ ਕੁਮਾਰ ਸੀ:ਈ:ਓ ਬੀ:ਆਰ:ਟੀ:ਐਸ ਨੇ ਦੱਸਿਆ ਕਿ ਬੀ:ਆਰ:ਟੀ:ਐਸ ਡਿਪੂ ਅਤੇ ਇਨ੍ਹਾਂ ਦੇ ਬੱਸ ਸਟਾਪ ਦੇ ਆਲੇ ਦੁਆਲ ਦੇ ਚੁਗਿਰਦੇ ਨੂੰ ਹਰਿਆਵਲ ਭਰਪੂਰ ਬਣਾਇਆ ਜਾਵੇਗਾ।
ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਅੱਜ ਬੀ:ਆਰ:ਟੀ:ਐਸ ਡਿਪੂ ਵਿਖੇ 150 ਪੌਦੇ ਲਗਾ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੀ:ਆਰ:ਟੀ:ਐਸ ਬੱਸ ਸਟਾਪਾਂ ਤੇ ਵੀ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਵੱਛ ਰੱਖਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਬੀ:ਆਰ:ਟੀ:ਐਸ ਡਿਪੂ ਵਿਖੇ ਸਮੂਹ ਮੁਲਾਜਮਾਂ ਦਾ ਕਰੋਨਾ ਟੀਕਾਕਰਨ ਕਰਨ ਲਈ ਇਕ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਵਿੱਚ 80 ਤੋਂ ਵੱਧ ਮੁਲਾਜਮਾਂ ਨੂੰ ਕਰੋਨਾ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਬੀ:ਆਰ:ਟੀ:ਐਸ ਦੇ ਹਰੇਕ ਮੁਲਾਜਮ ਨੂੰ ਕਰੋਨਾ ਟੀਕਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀ:ਆਰ:ਟੀ:ਐਸ ਬੱਸਾਂ ਵਿੱਚ ਹਜ਼ਾਰਾਂ ਲੋਕ ਸਫਰ ਕਰਦੇ ਹਨ ਅਤੇ ਇਹ ਟੀਕਾ ਲਗਾਉਣ ਜਿਥੇ ਮੁਲਾਜਮ ਸੁਰੱਖਿਅਤ ਰਹਿਣਗੇ ਉਥੇ ਸਵਾਰੀਆਂ ਵੀ ਸੁਰੱਖਿਅਤ ਰਹਿ ਸਕਣਗੀਆਂ।