10.4 C
Jalandhar
Monday, December 23, 2024

ਭਰੂਣ ਹੱਤਿਆ ਵਰਗੇ ਸਰਾਪ ਕਾਰਨ ਸਮਾਜ ਵਿੱਚ ਅੋਰਤਾਂ ਅਤੇ ਮਰਦਾਂ ਦੀ ਗਿਣਤੀ ਦੇ ਅਨੁਪਾਤ ਵਿੱਚ ਹੋਈ ਗੜਬੜ – ਸਿਵਲ ਸਰਜਨ

ਪਠਾਨਕੋਟ, 1 ਜੂਨ 2021  ( ਨਿਊਜ਼ ਹੰਟ )-  ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਅੱਜ ਸਿਵਲ ਹਸਪਤਾਲ ਵਿਖੇ ਜਿਲ੍ਹਾ ਪਠਾਨਕੋਟ ਦੀ ਪੀ ਐਨ ਡੀ ਟੀ ਸਲਾਹਕਾਰ ਕਮੇਟੀ ਦੀ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਸਮਾਜ ਵਿੱਚ ਇੱਕ ਸਰਾਪ ਵਾਂਗ ਫੈਲ ਰਹੇ ਭਰੂਣ ਹੱਤਿਆ ਦੀ ਰੋਕਥਾਮ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।
ਸਿਵਲ ਸਰਜਨ ਡਾ: ਹਰਵਿੰਦਰ ਸਿੰਘ ਨੇ ਵਿਜਿਟ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਕਰਦਿਆਂ ਕਿਹਾ ਕਿ ਪੁਰਸਾਂ ਦੇ ਮੁਕਾਬਲੇ ਪੂਰੇ ਦੇਸ ਵਿੱਚ ਅੋਰਤਾਂ ਦੀ ਗਿਣਤੀ ਘੱਟ ਰਹੀ ਹੈ।  ਉਨ੍ਹਾਂ ਕਿਹਾ ਕਿ ਵਿਸੇਸ ਤੋਰ ਤੇ ਪੰਜਾਬ ਵਰਗੇ ਸੂਬੇ ਵਿਚ ਇਹ ਅਨੁਪਾਤ ਭਰੂਣ ਹੱਤਿਆ ਕਾਰਨ ਚਿੰਤਾਜਨਕ ਪੱਧਰ ‘ਤੇ ਆ ਗਿਆ ਹੈ।  ਉਸਨੇ ਇਸ ਚਿੰਤਾਜਨਕ ਸਥਿਤੀ ਵਿਚੋਂ ਬਾਹਰ ਆਉਣ ਲਈ ਵੱਖ-ਵੱਖ ਉਪਾਵਾਂ ਬਾਰੇ ਵੱਖ-ਵੱਖ ਬਲਾਕ ਮੈਡੀਕਲ ਅਧਿਕਾਰੀਆਂ, ਮੌਜੂਦ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਕੀਤੇ।
ਉਨ੍ਹਾਂ ਭਰੂਣ ਹੱਤਿਆ ਨੂੰ ਰੋਕਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ’ਤੇ ਜੋਰ ਦਿੱਤਾ।  ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਜਿਲ੍ਹੇ ਵਿੱਚ ਪ੍ਰਮੁੱਖ ਥਾਵਾਂ ‘ਤੇ ਫਲੈਕਸ ਬੋਰਡ ਅਤੇ ਬੈਨਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਮਤੀ ਦਿੱਤੀ।  ਸਿਵਲ ਸਰਜਨ ਵੱਲੋਂ ਬੁਲਾਏ ਗਏ ਸਮਾਜ ਸੇਵਕ ਸੰਸਥਾਵਾਂ ਦੇ ਆਗੂ ਮਹਿੰਦਰ ਸੈਣੀ ਅਤੇ ਰਾਕੇਸ ਕੁਮਾਰ ਵੱਲੋਂ ਸਹਿਰ ਵਿੱਚ ਫਲੈਕਸ ਬੋਰਡ ਲਗਾਉਣ ਲਈ ਸਹਿਮਤੀ ਦਿੱਤੀ।  ਇਸ ਮੌਕੇ ਡਾ: ਇੰਦਰਜੀਤ, ਡਾ.ਵਿਯੋਮਾ, ਡਾ.ਵੰਦਨਾ, ਏ.ਡੀ.ਏ ਅਰੁਣ ਕੁਮਾਰ, ਸੀ.ਡੀ.ਪੀ.ਓ ਸੰਜੀਵ ਕੁਮਾਰ ਧਾਰ ਕਲਾਂ, ਜਿਲ੍ਹਾ ਮਾਸ ਮੀਡੀਆ ਇੰਚਾਰਜ ਵਿਜੈ ਠਾਕੁਰ, ਜਤਿਨ ਕੁਮਾਰ, ਆਦਿ ਹਾਜਰ ਸਨ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,100SubscribersSubscribe
- Advertisement -spot_img

Latest Articles