ਪਠਾਨਕੋਟ, 31 ਜਨਵਰੀ (ਨਿਊਜ਼ ਹੰਟ)- ਪੰਜਾਬ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰਖਦਿਆਂ ਹੋਏ ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਜਿਲ੍ਹਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002- ਭੋਆ ਅਤੇ 003-ਪਠਾਨਕੋਟ ਲਈ ਵੱਖ ਵੱਖ ਅਬਜਰਬਰ ਨਿਯੁਕਤ ਕੀਤੇ ਗਏ ਹਨ। ਇਹ ਜਾਣਕਾਰੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ-ਕਮ- ਜਿਲ੍ਹਾ ਚੋਣ ਅਫਸਰ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ -2022 ਲਈ ਜਿਲ੍ਹਾ ਪਠਾਨਕੋਟ ਵਿੱਚ ਮਾਨਯੋਗ ਜਨਰਲ ਅਬਜਰਵਰ ਸ਼੍ਰੀ ਅਨਦਰਾ ਵਮਸੀ (Andra Vamsi) (ਆਈ.ਏ.ਐਸ.) ਜੀ ਕੈਡਰ ਉੱਤਰ ਪ੍ਰਦੇਸ , ਬੈਚ-2011, ਜਿਨ੍ਹਾਂ ਦਾ ਮੋਬਾਇਲ ਨੰਬਰ 80545-69982 ਹੈ, ਅਤੇ ਇਨ੍ਹਾਂ ਨੂੰ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002- ਭੋਆ ਲਈ ਨਿਯੁਕਤ ਕੀਤਾ ਗਿਆ ਹੈ ਜਦਕਿ ਸ੍ਰੀ ਪਰਾਵਿਨ ਚਿੰਦੂ ਦਰਾਦੇ (Pravin Chindhu Darade)(ਆਈ.ਏ.ਐਸ.) ਜੀ ਕੈਡਰ ਮਹਾਰਾਸਟਰਾ ਬੈਚ 1998 ਜਿਨ੍ਹਾਂ ਦਾ ਮੋਬਾਇਲ ਨੰਬਰ 78379-44569 ਹੈ ਇਨ੍ਹਾਂ ਨੂੰ ਵਿਧਾਨ ਸਭਾ ਹਲਕਾ 003-ਪਠਾਨਕੋਟ ਲਈ ਜਨਰਲ ਅਬਜਰਬਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਸ੍ਰੀ ਅਮਿਤ ਕੁਮਾਰ ਸੋਨੀ (Amit Kumar Soni) (ਆਈ.ਆਰ.ਐਸ.) ਬੈਚ 2011 ਦੇ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 80542-44569 ਹੈ ਨੂੰ ਖਰਚਾ ਅਬਜਰਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਨਿਲ ਕਿਸੋਰ ਯਾਦਵ (Anil Kishore Yadav) (ਆਈ.ਪੀ.ਐਸ.) ਬੈਚ 1996 ਕੈਡਰ ਬਿਹਾਰ ਜਿਨ੍ਹਾਂ ਦਾ ਮੋਬਾਇਲ 89869-12805 ਹੈ ਉਨ੍ਹਾਂ ਨੂੰ ਪੁਲਿਸ ਅਬਜਰਬਰ ਨਿਯੁਕਤ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਆਮ ਜਨਤਾ ਦੀ ਜਾਣਕਾਰੀ ਹਿੱਤ ਦੱਸਿਆ ਹੈ ਕਿ ਕਿਸੇ ਨਗਰ ਨਿਵਾਸੀ ਨੂੰ ਚੋਣਾਂ ਨਾਲ ਸਬੰਧਿਤ ਕੋਈ ਸੂਚਨਾ ਦੇਣੀ ਹੋਵੇ ਤਾਂ ਉਪਰੋਕਤ ਮਬਾਇਲ ਨੰਬਰਾਂ ਤੇ ਸੰਪਰਕ ਕਰਕੇ ਦੇ ਸਕਦਾ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਦਾ ਠਹਿਰਾਓ ਸਿਮਲਾ ਪਹਾੜੀ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਕੀਤਾ ਹੋਇਆ