ਹੁਸ਼ਿਆਰਪੁਰ, 4 ਮਾਰਚ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 7 ਮਾਰਚ ਤੋਂ ਜ਼ਿਲ੍ਹੇ ਵਿਚ ਮਿਸ਼ਨ ਇੰਦਰਧਨੁਸ਼ 4.0 ਤਹਿਤ ਦੋ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 13 ਮਾਰਚ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ 7 ਮਾਰਚ ਤੋਂ ਸ਼ੁਰੂ ਹੋਣ ਵਾਲੀ ਮੁਹਿੰਮ ਦੇ ਪਹਿਲੇ ਪੜਾਅ ਸਬੰਧੀ ਸਿਹਤ ਵਿਭਾਗ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਟੀਕਾਕਰਨ ਕਰਾਉਣਾ ਬਹੁਤ ਜ਼ਰੂਰੀ ਹੈ। ਟੀਕਾਕਰਨ ਨਾਲ ਭਵਿੱਖ ਵਿਚ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 13 ਮਾਰਚ ਤੱਕ ਚੱਲਣ ਵਾਲੇ ਟੀਕਾਕਰਨ ਦੇ ਪਹਿਲੇ ਪੜਾਅ ਦੌਰਾਨ ਟੀਕਾਕਰਨ ਨਾਲ ਕਿਸੇ ਵੀ ਕਾਰਨ ਕਰਕੇ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਵੱਖ-ਵੱਖ ਥਾਵਾਂ ’ਤੇ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੂਜਾ ਪੜਾਅ 4 ਅਪ੍ਰੈਲ ਅਤੇ ਤੀਜਾ ਪੜਾਅ 4 ਮਈ ਨੂੰ ਸ਼ੁਰੂ ਹੋਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਹੜੀਆਂ ਗਰਭਵਤੀ ਮਹਿਲਾਵਾਂ ਅਤੇ ਦੋ ਸਾਲ ਤੱਕ ਦੇ ਬੱਚੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ, ਉਹ ਉਕਤ ਦਿਨਾਂ ਵਿਚ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ।
ਜ਼ਿਲ੍ਹਾ ਟੀਕਾਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ 7 ਮਾਰਚ ਨੂੰ ਮੁਹੱਲ ਪ੍ਰੇਮ ਗੜ੍ਹ, ਸੁੰਦਰ ਨਗਰ, (ਸ੍ਰੀ ਗੁਰੂ ਰਵਿਦਾਸ ਗੁਰਦੁਆਰਾ), ਸੁਖਿਆਬਾਦ ਤੇ ਰਿਸ਼ੀ ਨਗਰ ਦੇ ਆਂਗਣਵਾੜੀ ਸੈਂਟਰ, ਈ.ਐਸ.ਆਈ. ਡਿਸਪੈਂਸਰੀ ਚੌਹਾਲ, 8 ਮਾਰਚ ਨੂੰ ਵਾਲਮੀਕਿ ਮੁਹੱਲਾ, ਪ੍ਰਾਈਮਰੀ ਹੈਲਥ ਸੈਂਟਰ ਅਸਲਾਮਾਬਾਦ, ਪੁਰਹੀਰਾਂ, ਆਂਗਣਵਾੜੀ ਸੈਂਟਰ ਮੁਹੱਲਾ ਨੀਲਕੰਠ, ਕੀਰਤੀ ਨਗਰ ਅਤੇ ਸਿੰਗੜੀਵਾਲ, 9 ਮਾਰਚ ਨੂੰ ਮੁਹੱਲਾ ਕਮਾਲਪੁਰ, ਪ੍ਰਾਈਮਰੀ ਹੈਲਥ ਸੈਂਟਰ ਅਸਲਾਮਾਬਾਦ, ਪੁਰਹੀਰਾਂ, ਈ.ਐਸ.ਆਈ. ਡਿਸਪੈਂਸਰੀ ਚੌਹਾਲ, ਨਸਰਾਲਾ ਆਂਗਣਵਾੜੀ ਸੈਂਟਰ (ਮੇਨ ਕਾਹਰੀ-ਸਾਹਰੀ), 10 ਮਾਰਚ ਨੂੰ ਪਿੱਪਲਾਂਵਾਲਾ, ਪ੍ਰਾਈਮਰੀ ਹੈਲਥ ਸੈਂਟਰ ਅਸਲਾਮਾਬਾਦ, ਪੁਰਹੀਰਾਂ, ਆਂਗਣਵਾੜੀ ਸੈਂਟਰ ਲਾਜਵੰਤੀ ਨਗਰ, ਸੂਰਜ ਨਗਰ, 11 ਮਾਰਚ ਨੂੰ ਕੱਚੇ ਕੁਆਟਰ, ਆਂਗਣਵਾੜੀ ਸੈਂਟਰ ਸੁੰਦਰ ਨਗਰ, ਬਲਵੀਰ ਕਲੋਨੀ, ਨਿਊ ਫਤਹਿਗੜ੍ਹ, ਸੁਭਾਸ਼ ਨਗਰ, 12 ਮਾਰਚ ਨੂੰ ਰੇਲਵੇ ਮੰਡੀ, ਆਂਗੜਵਾੜੀ ਸੈਂਟਰ ਮੁਹੱਲਾ ਨੀਲਕੰਠ, ਬਸੰਤ ਨਗਰ ਗੁਰਦੁਆਰਾ, ਪੁਲਿਸ ਲਾਈਨ ਹਸਪਤਾਲ ਅਤੇ 13ਮਾਰਚ ਨੂੰ ਕੇਸ਼ੋ ਮੰਦਰ ਨਵੀਂ ਆਬਾਕੀ, ਸੁੰਦਰ ਨਗਰ (ਧਰਮਸ਼ਾਲਾ), ਭਗਤ ਨਗਰ ਝੁੱਗੀਆਂ, ਆਂਗਣਵਾੜੀ ਸੈਂਟਰ ਸੂਰਜ ਨਗਰ, ਈ.ਐਸ.ਆਈ. ਨਸਰਾਲਾ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਟੀਕਾਕਰਨ ਕੀਤਾ ਜਾਵੇਗਾ।