ਪਠਾਨਕੋਟ, 27 ਅਗਸਤ ( ਨਿਊਜ਼ ਹੰਟ )- ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸੱਕਤਰ ਕਿ੍ਰਸਨ ਕੁਮਾਰ ਦੀ ਯੋਗ ਅਗਵਾਈ ਅਧੀਨ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸਦ ਪੰਜਾਬ ਵੱਲੋਂ ਅਧਿਆਪਕਾਂ ਦੇ ਲਗਾਏ ਜਾ ਰਹੇ ਸਿੱਖਲਾਈ ਪ੍ਰੋਗਰਾਮਾਂ ਦੀ ਲੜੀ ਵਿੱਚ ਰਾਜਨੀਤੀ ਸਾਸਤਰ ਵਿਸੇ ਦੇ ਲੈਕਚਰਾਰ ਦਾ ਇੱਕ ਰੋਜਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਦੀ ਦੇਖਰੇਖ ਹੇਠ ਲਗਾਇਆ ਗਿਆ। ਸੈਮੀਨਾਰ ਦੀ ਸੁਰੂਆਤ ਡਾਇਟ ਪਠਾਨਕੋਟ ਦੀ ਪਿ੍ਰੰਸੀਪਲ ਮੋਨਿਕਾ ਵਿਜਾਨ ਅਤੇ ਜਿਲ੍ਹਾ ਕੋਆਰਡੀਨੇਟਰ ਸਿਧਾਰਥ ਚੰਦਰ ਵੱਲੋਂ ਆਪਣੇ ਪ੍ਰੇਰਕ ਭਾਸਣ ਦੁਆਰਾ ਕੀਤੀ ਗਈ। ਸੈਮੀਨਾਰ ਵਿੱਚ ਰਾਜਨੀਤੀ ਸਾਸਤਰ ਦੇ ਸਟੇਟ ਰਿਸੋਰਸ ਪਰਸਨ ਡਾ. ਮਦਨ ਲਾਲ ਨੇ ਉਚੇਚੇ ਤੌਰ ਤੇ ਸਾਮਿਲ ਹੋ ਕੇ ਅਧਿਆਪਕਾਂ ਨੂੰ ਰਾਜਨੀਤੀ ਸਾਸਤਰ ਵਿਸੇ ਨੂੰ ਰੋਚਕ ਤਰੀਕੇ ਨਾਲ ਪੜਾਉਣ ਲਈ ਨੁਕਤੇ ਸਾਂਝੇ ਕੀਤੇ ਅਤੇ ਅਧਿਆਪਕਾਂ ਨੂੰ ਨੈਸਨਲ ਅਚੀਵਮੈਂਟ ਸਰਵੇ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਸੈਮੀਨਾਰ ਦਾ ਸੰਚਾਲਨ ਜਿਲ੍ਹਾ ਇੰਚਾਰਜ ਰਾਜਨੀਤੀ ਸਾਸਤਰ ਵਿਨੋਦ ਕੁਮਾਰ, ਡੀਆਰਪੀ ਗਿਰਧਾਰੀ ਲਾਲ, ਮੁਕੇਸ ਸਿੰਘ, ਸੰਦੀਪ ਭੱਲਾ ਅਤੇ ਡਾ.ਰਾਜਕੁਮਾਰ ਨੇ ਕੀਤਾ।
ਸੈਮੀਨਾਰ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਵਿਭਾਗ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਸੈਮੀਨਾਰਾਂ ਦਾ ਮੁੱਖ ਉਦੇਸ ਜਿਥੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ, ਉਥੇ ਵਿਸੇ ਦੀ ਰੌਚਕ ਪੜ੍ਹਨ ਪੜ੍ਹਾਉਣ ਦੀ ਤਕਨੀਕ ਨੂੰ ਵਿਕਸਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਨੈਸਨਲ ਅਚੀਵਮੈਂਟ ਸਰਵੇ ਸਬੰਧੀ, ਪ੍ਰਸਨ ਪੱਤਰ ਦੇ ਨਮੂਨੇ, ਪ੍ਰੋਜੈਕਟ ਵਰਕ, ਵਿਸੇ ਨੂੰ ਰੋਚਕ ਤਰੀਕੇ ਨਾਲ ਪੜ੍ਹਾਉਣ ਲਈ ਸੂਚਨਾ ਤਕਨਾਲੋਜੀ ਦੀ ਵਰਤੋਂ ਆਦਿ ਮਹੱਤਵਪੂਰਨ ਨੁਕਤਿਆਂ ਸਬੰਧੀ ਸਿੱਖਲਾਈ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਨੂੰ ਆਯੋਜਿਤ ਕਰਵਾਉਣ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਸਮੂਚੀ ਟੀਮ ਦਾ ਵਿਸੇਸ ਯੋਗਦਾਨ ਰਿਹਾ ਹੈ।
ਇਸ ਮੌਕੇ ਤੇ ਕਮਲੇਸ ਕੁਮਾਰੀ, ਵਨੀਤਾ ਗੁਪਤਾ, ਨਿਰਮਲ, ਸੁਦੇਸ ਕੁਮਾਰੀ, ਧਮਨ ਗਈ, ਨੀਰਾ ਗੁਪਤਾ, ਅਜੇ ਕੁਮਾਰ, ਸੰਜੀਵ ਕੁਮਾਰ, ਰਾਜਨ, ਜਗੀਰ ਸਿੰਘ, ਪ੍ਰੇਮ ਕੁਮਾਰ, ਗਗਨਦੀਪ, ਕਮਲਜੀਤ ਸਿੰਘ, ਮਨਜੀਤ ਸਿੰਘ, ਕਮਲ ਮੋਹਨੀ, ਨੀਨਾ, ਹਰਜੀਤ ਕੌਰ ਬਾਜਵਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।