12 C
Jalandhar
Tuesday, December 16, 2025

ਰਾਜ ਸਰਕਾਰ ਨੇ ਲੋੜਵੰਦਾਂ ਲਈ ਚਲ ਰਹੀ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਰਾਸ਼ੀ ਕੀਤੀ ਦੁੱਗਣੀ

ਪਠਾਨਕੋਟ  31 ਅਗਸਤ ( ਨਿਊਜ਼ ਹੰਟ )- ਪੰਜਾਬ ਸਰਕਾਰ ਵੱਲੋਂ 1 ਜ਼ੁਲਾਈ 2021 ਤੋਂ ਲਾਗੂ ਕੀਤੀ ਦੁੱਗਣੀ ਪੈਨਸਨ ਵੰਡਣ ਦੀ ਪ੍ਰਕਿਰਿਆ ਨੂੰ ਅੱਜ ਮੁੱਖ ਮੰਤਰੀ (ਪੰਜਾਬ) ਕੈਪਟਨ ਅਮਰਿੰਦਰ ਸਿੰਘ ਨੇ ਇਕ ਆਨਲਾਈਨ ਸਮਾਗਮ ਦੌਰਾਨ ਸੁਰੂਆਤ ਕੀਤੀ। ਇਸ ਸਬੰਧੀ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ਤੇ ਵਿਸੇਸ ਸਮਾਗਮ ਆਨ ਲਾਈਨ ਕਰਵਾਏ ਗਏ। ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਪਠਾਨਕੋਟ ਵਿੱਚ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿੱਖੇ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਵੱਖ ਵੱਖ ਪੈਨਸਨਾਂ ਦੇ ਲਾਭਪਤਾਰੀਆਂ ਨੂੰ ਚੈਕ ਤਕਸੀਮ ਕੀਤੇ। ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਜਿਲ੍ਹਾ ਪ੍ਰਸਾਸਨ ਵੱਲੋਂ ਸ੍ਰੀ ਸੰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਵੀ ਵਿਸ਼ੇਸ ਤੋਰ ਤੇ ਹਾਜਰ ਹੋਏ।
ਆਨਲਾਈਨ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਜ਼ੁਲਾਈ ਤੋਂ ਬਾਅਦ ਤੋਂ ਬੁਢਾਪਾ ਪੈਨਸਨ, ਵਿਧਵਾ ਪੈਨਸਨ, ਅਪੰਗਤਾ ਪੈਨਸਨ ਅਤੇ ਆਸਰਿਤ ਪੈਨਸਨ 750 ਰੁਪਏ ਦੀ ਥਾਂ ਤੇ 1500 ਰੁਪਏ ਪ੍ਰਤੀ ਮਹੀਨਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਤਰਾਂ ਹਰ ਮਹੀਨੇ 400 ਕਰੋੜ ਰੁਪਏ ਅਤੇ ਹਰ ਸਾਲ 4800 ਕਰੋੜ ਰੁਪਏ ਦੀ ਰਕਮ ਸਰਕਾਰ ਪੈਨਸਨਾਂ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਭੇਜਿਆ ਕਰੇਗੀ। ਇਸ ਤੋਂ ਪਹਿਲਾਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਵੀ ਸੰਬੋਧਨ ਕੀਤਾ।
ਇਸ ਮੋਕੇ ਤੇ ਮੁੱਖ ਮਹਿਮਾਨਾਂ ਵੱਲੋਂ ਦੱਸਿਆ ਗਿਆ ਕਿ ਕੁੱਝ ਲਾਭਪਤਾਰੀਆਂ ਨੂੰ ਚੈਕ ਰਾਹੀ ਪੈਨਸ਼ਨ ਵੰਡੀ ਗਈ ਹੈ ਜਦਕਿ ਬਾਕੀ ਸਾਰੇ ਲਾਭਪਤਾਰੀਆਂ ਨੂੰ ਜੁਲਾਈ ਮਹੀਨੇ ਦੀ ਪੈਨਸ਼ਨ ਪਹਿਲਾ ਵਾਂਗ ਆਨਲਾਈਨ ਬੈਂਕ ਖਾਤਿਆ ਰਾਹੀ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਪੈਨਸ਼ਨ ਯੋਜਨਾਂ ਤੋਂ ਜ਼ਿਲ੍ਹੇ ਦੇ ਕਿਸੇ ਯੋਗ ਲਾਭਪਾਤਰੀ ਨੂੰ ਵਾਂਝਾਂ ਨਹੀ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਾਮਾਜਿਕ ਸੁਰੱਖਿਆ ਅਫ਼ਸਰ ਹਰਨੇਕ ਸਿੰਘ, ਨਰਿੰਦਰ ਕੁਮਾਰ ਨਿੰਦੋਂ, ਰਾਕੇਸ ਬੱਬਲੀ ਕੌਂਸਲਰ, ਹੈਪੀ ਕੌਂਸਲਰ, ਯੁਗਲ ਕਿਸੋਰ ਕੌਂਸਲਰ, ਵਿਜੈ ਕੁਮਾਰ ਕੌਂਸਲਰ, ਰਾਮੇਸ ਸਰਮਾ ਕੌਂਸਲਰ, ਅਮਿਤ ਕੁਮਾਰ ਪਾਰਟੀ ਵਰਕਰ, ਟੇਕ ਚੰਦ ਸੈਣੀ, ਅਭਿ ਸਰਮਾ, ਪ੍ਰਿੰਸੀਪਲ ਮੀਨਮ ਸਿੱਖਾ,ਬ੍ਰਿਜ ਰਾਜ,ਰਾਜੀਵ ਮਹਿਤਾ ਸਮੇਤ ਹੋਰ ਅਧਿਕਾਰੀ ਅਤੇ ਪੈਨਸ਼ਨ ਯੋਜਨਾ ਦੇ ਚੈਕ ਲੈਣ ਆਏ ਲਾਭਪਾਤਰੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,800SubscribersSubscribe
- Advertisement -spot_img

Latest Articles