ਪਠਾਨਕੋਟ 18 ਅਗਸਤ ( ਨਿਊਜ਼ ਹੰਟ )- ਜਿਵੈਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ ਸਾਲ ਪੰਜਾਬ ਰਾਜ ਵਿਚ ਕੋਵਿਡ-19 ਫੈਲਣ ਨਾਲ ਸਾਰੇ ਦਫਤਰ ਬੰਦ ਕੀਤੇ ਗਏ ਸਨ ਠੀਕ ਉਸੇ ਤਰ੍ਹਾਂ ਰੋਜਗਾਰ ਦਫਤਰ ਵਿਖੇ ਵੀ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ। ਸ੍ਰੀ ਪਰਸੋਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ ਨੇ ਦੱਸਿਆ ਕਿ ਕਰਫਿਊ ਲਗਣ ਕਾਰਨ ਕਈ ਬੇਰੋਜਗਾਰ ਉਮੀਦਵਾਰ ਰੋਜਗਾਰ ਦਫਤਰ ਵਿਖੇ ਆ ਕੇ ਆਪਣਾ ਐਕਸ-10 ਕਾਰਡ ਰੀਨਿਉ ਨਹੀਂ ਕਰਵਾ ਸਕੇ।ਇਹ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਸਕੱਤਰ ਰੋਜਗਾਰ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ ਕਿ ਜੋ ਬੇਰੋਜਗਾਰ ਪ੍ਰਾਰਥੀਆਂ ਦੇ ਰਜਿਸਟੇ੍ਰਸ਼ਨ ਐਕਸ-10 ਕਾਰਡ ਰੀਨਿਊ ਕਰਵਾਉਣ ਤੋਂ ਰਹਿ ਗਏ ਹਨ ਉਹਨਾਂ ਦੇ ਕਾਰਡ ਰੀਨਿਉ ਕਰਨ ਦੀ ਮਿਆਦ 31 ਦਸਬੰਰ 2021 ਕਰ ਦਿੱਤੀ ਗਈ ਹੈ ਨਾਲ ਹੀ ਉਹਨਾਂ ਨੇ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕੰਮ ਕਾਜ ਵਾਲੇ ਦਿਨ ਦਫਤਰ ਵਿਖੇ ਆ ਕੇ ਜਿਹਨਾਂ ਪ੍ਰਾਰਥੀਆਂ ਦੇ ਐਕਸ-10 ਕਾਰਡ ਫਰਵਰੀ 2020 ਤੋਂ ਰੀਨਿਊ ਨਹੀਂ ਹੋਏ ਉਹ 31 ਦਸੰਬਰ ਤੱਕ ਆ ਸਕਦੇ ਹਨ ਅਤੇ ਜਿਹਨ੍ਹਾ ਪ੍ਰਾਰਥੀਆਂ ਨੇ ਨਵੀਂ ਰਜਿਸਟੇ੍ਰਸ਼ਨ ਕਰਵਾਉਣੀ ਹੈ ਉਹ ਅਪਣੇ ਸਰਟੀਫਿਕੇਟ ਦੀਆਂ ਅਸਲ ਅਤੇ ਨਕਲ ਕਾਪੀਆਂ ਨਾਲ ਲੈ ਕੇ ਦਫਤਰ ਵਿਖੇ ਆ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 76578-25214 ਤੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਪਰਕ ਕਰ ਸਕਦੇ ਹਨ।