ਜਲੰਧਰ, 5 ਜੂਨ ( ਨਿਊਜ਼ ਹੰਟ ) :
ਪਿੰਡ ਰੰਧਾਵਾ ਮਸੰਦਾਂ ਵਿਖੇ ‘ਵਿਸ਼ਵ ਵਾਤਾਵਰਨ ਦਿਵਸ’ ਨਹਿਰ ਦੀ ਪਟੜੀ ‘ਤੇ 150 ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ-ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਵਿਸ਼ੇਸ਼ ਤੌਰ ‘ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਸਾਨੂੰ ਮਨੁੱਖਤਾ ਨੂੰ ਬਚਾਉਣ ਲਈ ਤੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਲੋਕਾਈ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਦਰਖ਼ਤ ਸਾਨੂੰ ਆਕਸੀਜਨ ਹੀ ਨਹੀਂ ਦਿੰਦੇ, ਸਗੋਂ ਸਾਡੇ ਜੀਵਨ ਵਿਚ ਕੰਮ ਆਉਣ ਵਾਲੀਆਂ ਹੋਰ ਜ਼ਰੂਰਤਾਂ ਨੂੰ ਵੀ ਪੂਰਾ ਕਰਦੇ ਹਨ। ਸਾਨੂੰ ਵਾਤਾਵਰਨ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਇੱਕ-ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸੰਤ ਜਗੀਰ ਸਿੰਘ ਮੁਖੀ ਸਰਬੱਤ ਭਲਾ ਆਸ਼ਰਮ, ਮਕਸੂਦਾਂ, ਸਰਪੰਚ ਮਹਿੰਦਰ ਲਾਲ, ਨੰਬਰਦਾਰ ਬੀਰ ਚੰਦ ਸੁਰੀਲਾ, ਵਰਿੰਦਰ ਕੁਮਾਰ ਜੇ.ਈ., ਗੁਰਮੀਤ ਰਾਮ ਪੰਚ, ਹਰਜਿੰਦਰ ਕੁਮਾਰ ਟੀਟੂ ਪੰਚ, ਗਿਆਨ ਚੰਦ ਮੱਲ, ਮਾਸਟਰ ਹਰਦੀਪ ਸਿੰਘ ਮੱਲ, ਦਵਿੰਦਰ ਸੁਰੀਲਾ, ਦੌਲਤ ਰਾਮ ਜੀ.ਓ.ਜੀ., ਰਛਪਾਲ ਸਿੰਘ ਪਾਲਾ, ਸਾਬਕਾ ਸੰਮਤੀ ਮੈਂਬਰ, ਨੀਰਜ ਮਾਹੀ, ਰਿੱਕੀ, ਮਿਸ਼ਨ ਕੁਮਾਰ, ਹੈਪੀ, ਵਰਿੰਦਰ ਸਿੰਘ ‘ਤੇ ਮਨੋਜ ਹਾਜ਼ਰ ਸਨ।