29.7 C
Jalandhar
Monday, July 7, 2025

ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ ਵੱਲੋਂ ਅੱਜ ਸਿਟੀ ਪਠਾਨਕੋਟ ਸੈਨੀਟਾਈਜ਼ੇਸ਼ਨ ਕਰਨ ਦੇ ਕਾਰਜ ਦੀ ਕੀਤੀ ਸੁਰੂਆਤ |

ਪਠਾਨਕੋਟ: 16 ਮਈ 2021:– ( ਨਿਊਜ਼ ਹੰਟ ) ਅਸੀਂ ਸਾਰੇ ਇਸ ਸਮੇਂ ਇੱਕ ਅਜਿਹੇ ਸਮੇਂ ਵਿੱਚੋਂ ਗੁਜਰ ਰਹੇ ਹਾਂ ਜਿਸ ਸਮੇਂ ਸਾਨੂੰ ਸਾਵਧਾਨੀਆਂ ਅਤੇ ਸਾਫ ਸਫਾਈ ਰੱਖਣ ਦੀ ਬਹੁਤ ਹੀ ਲੋੜ ਹੈ, ਕਰੋਨਾ ਬੀਮਾਰੀ ਜੋ ਕਿ ਇਸ ਸਮੇਂ ਦੂਸਰੀ ਲਹਿਰ ਵਿੱਚ ਸਾਵਧਾਨੀਆਂ ਦਾ ਧਿਆਨ ਨਾ ਰੱਖਣ ਵਾਲੇ ਅਤੇ ਲਾਪਰਵਾਹੀ ਕਰਨ ਵਾਲੇ ਲੋਕਾਂ ਨੂੰ ਜਿਆਦਾ ਅਪਣੀ ਚਪੇਟ ਵਿੱਚ ਲੈ ਰਹੀ ਹੈ ਇਸ ਲਈ ਸਾਰੇ ਸਹਿਰ ਨਿਵਾਸੀ ਕਰੋਨਾ ਤੋਂ ਬਚਾਓ ਲਈ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ ਅਪਣੇ ਘਰ੍ਹਾਂ, ਗਲੀਆਂ, ਨਾਲੀਆਂ ਦੀ ਸਾਫ ਸਫਾਈ ਰੱਖੋਂ ਅਤੇ ਘਰ ਤੋਂ ਬਾਹਰ ਜੋ ਗੰਦਗੀ ਸੁੱਟੀ ਜਾਂਦੀ ਹੈ ਉਹ ਨਿਰਧਾਰਤ ਸਥਾਨ ਤੇ ਲਗਾਏ ਡੰਪ ਵਿੱਚ ਹੀ ਪਾਓ, ਅਗਰ ਸਾਡਾ ਆਲਾ ਦੁਆਲਾ ਸਾਫ ਹੋਵੇਗਾ ਤਾਂ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚੇ ਰਹਾਂਗੇ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਪਠਾਨਕੋਟ ਸਿਟੀ ਅੰਦਰ ਸੈਨੀਟਾਈਜੇਸ਼ਨ ਦੇ ਕਾਰਜ ਦੀ ਸੁਰੂਆਤ ਕਰਦਿਆਂ ਕੀਤਾ। ਇਸ ਮੋਕੇ ਤੇ ਅੱਜ ਦੋ ਟ੍ਰੈਕਟਰ ਮਾਊਟੈਂਡ ਪੰਪ ਅਤੇ ਫਾਇਰ ਬਿਗ੍ਰੇਡ ਦੀ ਗੱਡੀ ਦੀ ਸਹਾਇਤਾ ਨਾਲ ਬਾਲਮੀਕਿ ਚੋਕ ਪਠਾਨਕੋਟ ਤੋਂ ਸੈਨੀਟਾਈਜੇਸ਼ਨ ਦਾ ਕੰਮ ਸੁਰੂ ਕਰਵਾਇਆ ਗਿਆ ਅਤੇ ਘਰਥੋਲੀ ਮੁਹੱਲੇ ਵਿੱਚੋਂ ਨਿਕਲਣ ਵਾਲੇ ਨਿਕਾਸੀ ਨਾਲੇ ਦੀ ਸਾਫ ਸਫਾਈ ਦੇ ਕਾਰਜ ਦਾ ਜਾਇਜਾ ਵੀ ਲਿਆ ਗਿਆ।
ਇਸ ਮੋਕੇ ਤੇ ਉਨ੍ਹਾਂ ਨਾਲ ਹੋਰਨਾ ਤੋਂ ਇਲਾਵਾ ਸਰਵਸ੍ਰੀ ਸ੍ਰੀ ਪੰਨਾ ਲਾਲ ਭਾਟੀਆ ਮੇਅਰ ਨਗਰ ਨਿਗਮ ਪਠਾਨਕੋਟ, ਅਜੈ ਕੁਮਾਰ ਡਿਪਟੀ ਮੇਅਰ ਨਗਰ ਨਿਗਮ ਪਠਾਨਕੋਟ, ਅਸੀਸ ਵਿੱਜ, ਰਾਕੇਸ ਕੁਮਾਰ ਬੱਬਲੀ ਕੌਂਸਲ, ਚਰਨਜੀਤ ਸਿੰਘ ਹੈਪੀ ਕੌਂਸਲਰ, ਸੁਰਿੰਦਰ ਬਿੱਲਾ, ਧਰਮਪਾਲ ਪੱਪੂ, ਸੰਨੀ ਅਤੇ ਹੋਰ ਵੀ ਪਾਰਟੀ ਕਾਰਜਕਰਤਾ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਇਸ ਸਮੇਂ ਕਰੋਨਾ ਦੀ ਦੂਸਰੀ ਲਹਿਰ ਚੱਲ ਰਹੀ ਹੈ ਜੋ ਕਿ ਪਹਿਲਾ ਨਾਲੋਂ ਜਿਆਦਾ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਹਰ ਦਿਨ ਪ੍ਰਤੀ ਦਿਨ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਵੱਧ ਰਹੀ ਹੈ ਅਤੇ ਲੋਕਾਂ ਨੂੰ ਪਹਿਲੀ ਲਹਿਰ ਨਾਲੋਂ ਜਿਆਦਾ ਸਾਵਧਾਨੀਆਂ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਹਿਰ ਨਿਵਾਸੀਆਂ ਨੂੰ ਅਪੀਲ ਹੈ ਕਿ ਕਰੋਨਾ ਤੋਂ ਬਚਾਓ ਲਈ ਜੋ ਵੀ ਵਿਅਕਤੀ ਘਰ ਤੋਂ ਬਾਹਰ ਨਿਕਲਦਾ ਹੈ ਉਹ ਮਾਸਕ ਨਾਲ ਮੁੰਹ ਅਤੇ ਨੱਕ ਪੂਰੀ ਤਰ੍ਹਾਂ ਨਾਲ ਢੱਕ ਕੇ ਨਿਕਲੇ, ਸਮਾਜਿੱਕ ਦੂਰੀ ਬਣਾਈ ਰੱਖਣ ਦੇ ਨਿਯਮ ਦੀ ਪਾਲਣਾ ਕਰੇ ਅਤੇ ਜੋ ਪ੍ਰਸਾਸਨ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦੀ ਪਾਲਣਾ ਕਰੇ।
ਉਨ੍ਹਾਂ ਕਿਹਾ ਕਿ ਕਰੋਨਾ ਦੇ ਵੱਧ ਰਹੇ ਮਰੀਜਾਂ ਦੀ ਸੰਖਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਹਿਰ ਅੰਦਰ ਸੈਨੀਟਾਈਜੇਸ਼ਨ ਦਾ ਕੰਮ ਅੱਜ ਤੋਂ ਸੁਰੂ ਕਰ ਦਿੱਤਾ ਗਿਆ ਹੈ ਅੱਜ ਬਾਲਮੀਕਿ ਚੋਕ ਤੋਂ ਸੈਨੀਟਾਈਜੇਸ਼ਨ ਕਰਨੀ ਸੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾ ਏ.ਪੀ.ਕੇ. ਰੋਡ, ਢਾਂਗੂ ਰੋਡ, ਸੈਲੀ ਰੋਡ, ਮੁੱਖ ਮਾਰਗਾਂ ਨੂੰ ਕਵਰ ਕਰਨਗੇ ਅਤੇ ਛੋਟੇ ਟ੍ਰੈਕਟਰ ਮਾਊਂਟੈਡ ਪੰਪਾਂ ਨਾਲ ਗਲੀਆਂ ਮੁਹੱਲਿਆਂ ਦੀ ਸੈਨੀਟਾਈਜੇਸ਼ਨ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਘਰਥੋਲੀ ਮੁਹੱਲੇ  ਵਿਖੇ ਨਿਕਾਸੀ ਨਾਲੇ ਦੀ ਸਾਫ ਸਫਾਈ ਦੇ ਕੰਮ ਦੀ ਜਾਂਚ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਸਮੇਂ ਅੰਦਰ ਪੂਰੇ ਸਹਿਰ ਦੀਆਂ ਗਲੀਆਂ ਮੁਹੱਲਿਆਂ ਨੂੰ ਸੈਨੀਟਾਈਜ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਗਲੀਆਂ ਮੁਹੱਲਿਆਂ ਵਿੱਚ ਸਾਫ ਸਫਾਈ ਦਾ ਧਿਆਨ ਰੱਖਣ ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,400SubscribersSubscribe
- Advertisement -spot_img

Latest Articles