ਹੁਸ਼ਿਆਰਪੁਰ, 3 ਫਰਵਰੀ (ਨਿਊਜ਼ ਹੰਟ)-ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਵਿਚ ਨਿਯੁਕਤ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਤੇ ਖਰਚਾ ਅਬਜ਼ਰਵਰਾਂ ਨੇ ਹੁਸ਼ਿਆਰਪੁਰ ਵਿਚ ਆਜ਼ਾਦ, ਨਿਰਪੱਖ ਤੇ ਪਾਰਦਰਦਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਆਯੋਜਿਤ ਮੀਟਿੰਗ ਵਿਚ ਜਨਰਲ ਅਬਜ਼ਰਵਰ ਆਈ.ਏ.ਐਸ. ਸ੍ਰੀ ਨਵੀਨ ਕੁਮਾਰ, ਆਈ.ਏ.ਐਸ. ਸ੍ਰੀ ਅਮਰਨਾਥ ਆਰ. ਤਲਵੜੇ, ਆਈ.ਏ.ਐਸ. ਸ੍ਰੀ ਪ੍ਰਕਾਸ਼ ਬਿੰਦੂ, ਆਈ.ਏ.ਐਸ. ਡਾ. ਅਰਵਿੰਦ ਕੁਮਾਰ ਚੌਰਸੀਆ, ਪੁਲਿਸ ਅਬਜ਼ਰਵਰ ਆਈ.ਪੀ.ਐਸ. ਡਾ. ਬੀ.ਨਵੀਨ ਕੁਮਾਰ, ਖਰਚਾ ਅਬਜ਼ਰਵਰ ਆਈ.ਆਰ.ਐਸ. ਸ੍ਰੀ ਬਵਨ ਲਾਲ ਮੀਨਾ, ਆਈ.ਆਰ.ਐਸ. ਸ੍ਰੀ ਮੁਕੇਸ਼ ਥਕਵਾਨੀ ਤੇ ਆਈ.ਆਰ.ਏ.ਐਸ. ਸ੍ਰੀ ਅੰਕਿਤ ਸੋਮਾਨੀ ਨੇ ਅੱਜ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਚੋਣ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਅਤੇ ਐਸ.ਐਸ.ਪੀ. ਸ੍ਰੀ ਧਰੂਮਨ ਐਚ. ਨਿੰਬਾਲੇ ਨੇ ਚੋਣ ਅਬਜ਼ਰਵਰਾਂ ਨੂੰ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਅਬਜ਼ਰਵਰ ਸਾਹਿਬਾਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੈਸਿਆਂ ਦੇ ਪ੍ਰਯੋਗ ’ਤੇ ਪੈਨੀ ਨਜ਼ਰ ਰੱਖਣ ਲਈ ਐਫ.ਐਸ.ਟੀ. ਤੇ ਐਸ.ਐਸ.ਟੀ. ਟੀਮਾਂ ਦੀਆਂ ਸਰਗਰਮੀਆਂ ’ਤੇ ਜ਼ੋਰ ਦਿੱਤਾ। ਉਨ੍ਹਾਂ ਰਿਟਰਨਿੰਗ ਅਧਿਕਾਰੀਆਂ ਤੇ ਪੁਲਿਸ ਅਫ਼ਸਰਾਂ ਨੂੰ ਸੰਵੇਦਨਸ਼ੀਲ ਤੇ ਨਾਜ਼ੁਕ ਥਾਵਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ।
ਅਬਜ਼ਰਵਰਾਂ ਨੇ ਸਹਾਇਕ ਕਮਿਸ਼ਨਰ ਆਬਕਾਰੀ, ਡਰੱਗ ਇੰਸਪੈਕਟਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਹੋਰ ਸਰਗਰਮੀਆਂ ਨਾਲ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ’ਤੇ ਸਖਤ ਨਜ਼ਰ ਰੱਖੀ ਜਾਵੇ ਤਾਂ ਜੋ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾਣਗੀਆਂ, ਇਸ ਲਈ ਸਾਰੇ ਅਧਿਕਾਰੀ ਸੁਚੇਤ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਗੰਭੀਰਤਾ ਨਾਲ ਪਾਲਣ ਕਰਨ। ਉਨ੍ਹਾਂ ਵੱਖ-ਵੱਖ ਕਮੇਟੀਆਂ ਦੇ ਨੋਡਲ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਦਾ ਵੀ ਜਾਇਜ਼ਾ ਲਿਆ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਤੇ ਐਸ.ਐਸ.ਪੀ. ਸ੍ਰੀ ਧਰੂਮਨ ਐਚ. ਨਿੰਬਾਲੇ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਾਂਤਮਈ ਚੋਣਾਂ ਕਰਵਾਉਣ ਸਬੰਧੀ 24 ਘੰਟੇ ਪੁਲਿਸ ਤੇ ਅਰਧ ਸੈਨਿਕ ਬਲਾਂ ਦੀਆਂ ਸਾਂਝੀਆਂ ਟੀਮਾਂ ਵਲੋਂ ਜ਼ਿਲ੍ਹੇ ਵਿਚ 12 ਅੰਤਰਰਾਜੀ ਤੇ 11 ਅੰਤਰ ਜ਼ਿਲ੍ਹਾ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 45,33,160 ਰੁਪਏ ਅਤੇ 188 ਗ੍ਰਾਮ ਸੋਨਾ ਚੈਕਿੰਗ ਦੌਰਾਨ ਰਿਕਵਰ ਕੀਤਾ ਗਿਆ, ਇਸ ਤੋਂ ਇਲਾਵਾ 105 ਲੀਟਰ ਨਜਾਇਜ਼ ਸ਼ਰਾਬ, 1677 ਲੀਟਰ ਸ਼ਰਾਬ, 18010 ਲੀਟਰ ਲਾਹਨ ਜ਼ਬਤ ਕੀਤੀ ਗਈ। ਜ਼ਿਲ੍ਹੇ ਵਿਚ 11082 ਲਾਇਸੰਸੀ ਹਥਿਆਰ ਵੱਖ-ਵੱਖ ਥਾਣਿਆਂ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹੇ ਵਿਚ 7 ਵਿਧਾਨ ਸਭਾ ਹਲਕਿਆਂ ਵਿਚ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ ਕੁਲ 12,87,837 ਵੋਟਰ ਹਨ ਅਤੇ ਕੁਲ 1111 ਥਾਵਾਂ ’ਤੇ 1563 ਪੋÇਲੰਗ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁਲ 36 ਨਾਜ਼ੁਕ ਅਤੇ 214 ਸੰਵੇਦਨਸ਼ੀਲ ਬੂਥ ਹਨ। ਉਨ੍ਹਾਂ ਦੱਸਿਆ ਕਿ ਪੋÇਲੰਗ ਸਟੇਸ਼ਨਾਂ ’ਤੇ ਨਜ਼ਰ ਰੱਖਣ ਲਈ 800 ਮਾਈਕ੍ਰੋ ਅਬਜ਼ਰਵਰਾਂ ਦੀ ਤਾਇਨਾਤੀ ਤੋਂ ਇਲਾਵਾ ਸਾਰੇ 1563 ਪੋÇਲੰਗ ਬੂਥਾਂ ’ਤੇ ਵੈਬਕਾਸਟਿੰਗ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 59 ਮਾਡਲ ਪੋÇਲੰਗ ਬੂਥ ਅਤੇ ਮਹਿਲਾਵਾਂ ਤੇ ਪੀ.ਡਬਲਯੂ.ਡੀ. ਵਲੋਂ ਸੰਚਾਲਤ 7-7 ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 63-63 ਫਲਾਇੰਗ ਸਕੁਐਡ ਟੀਮ (ਐਫ.ਐਸ.ਟੀ.) ਤੇ ਸਟੈਟੀਕਲ ਸਰਵੀਲੈਂਸ ਟੀਮ (ਐਸ.ਐਸ.ਟੀ.) ਟੀਮਾਂ, 21 ਵੀਡੀਓ ਸਰਵੇਲੈਂਸ ਟੀਮਾਂ, 7 ਵੀਡੀਓ ਵਿਊਇੰਗ, 7 ਅਕਾਊਂਟਿੰਗ ਟੀਮ ਤੇ 7 ਸਹਾਇਕ ਖਰਚਾ ਅਬਜ਼ਰਵਰਾਂ ਵਲੋਂ 24 ਘੰਟੇ ਕੰਮ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਸਬੰਧੀ ਜ਼ਿਲ੍ਹੇ ਵਿਚ ਸੀ.ਵਿਜ਼ਲ ਰਾਹੀਂ 332 ਸ਼ਿਕਾਇਤਾਂ, ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈਲ ਵਲੋਂ 68 ਸ਼ਿਕਾਇਤਾਂ ਦਾ ਨਿਸ਼ਚਿਤ ਸਮੇਂ ਵਿਚ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਵੋਟਾਂ ਵਾਲੇ ਦਿਨ ਕੋਵਿਡ-19 ਤੋਂ ਬਚਾਅ ਸਬੰਧੀ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਹਰ ਪੋÇਲੰਗ ਬੂਥ ’ਤੇ ਕੋਵਿਡ ਤੋਂ ਬਚਾਅ ਸਬੰਧੀ ਸਾਜੋ-ਸਮਾਨ ਪਹੁੰਚਾਉਣਾ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਲੰਗ ਬੂਥਾਂ ’ਤੇ ਪ੍ਰਯੋਗ ਹੋ ਚੁੱਕੀ ਕੋਵਿਡ ਕਿੱਟਾਂ, ਮਾਸਕ ਆਦਿ ਦੇ ਸੁਚੱਜੇ ਨਿਪਟਾਰੇ ਲਈ ਇਨ੍ਹਾਂ ਥਾਵਾਂ ’ਤੇ ਬਾਇਓਮੈਡੀਕਲ ਵੇਸਟ ਦੇ ਪ੍ਰਬੰਧ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਰਿਟਰਨਿੰਗ ਅਫ਼ਸਰ ਸ਼ਾਮਚੁਰਾਸੀ ਸ੍ਰੀ ਹਿੰਮਾਂਸ਼ੂ ਅਗਰਵਾਲ, ਰਿਟਰਨਿੰਗ ਅਫ਼ਸਰ ਚੱਬੇਵਾਲ ਸ੍ਰੀ ਸੰਦੀਪ ਸਿੰਘ, ਰਿਟਰਨਿੰਗ ਅਫ਼ਸਰ ਉੜਮੁੜ ਸ੍ਰੀ ਦਰਬਾਰਾ ਸਿੰਘ, ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ ਸ੍ਰੀ ਸ਼ਿਵ ਰਾਜ ਸਿੰਘ ਬੱਲ, ਰਿਟਰਨਿੰਗ ਅਫ਼ਸਰ ਦਸੂਹਾ ਸ੍ਰੀ ਰਣਦੀਪ ਸਿੰਘ ਹੀਰ, ਰਿਟਰਨਿੰਗ ਅਫ਼ਸਰ ਗੜ੍ਹਸ਼ੰਕਰ ਸ੍ਰੀ ਅਰਵਿੰਦ ਕੁਮਾਰ, ਰਿਟਰਨਿੰਗ ਅਫ਼ਸਰ ਮੁਕੇਰੀਆਂ ਸ੍ਰੀ ਕੰਵਲਜੀਤ ਸਿੰਘ, ਐਸ.ਪੀ. (ਹੈਡਕੁਆਟਰ) ਸ੍ਰੀ ਅਸ਼ਵਨੀ ਕੁਮਾਰ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਦੇ ਨੋਡਲ ਅਫ਼ਸਰ ਵੀ ਮੌਜੂਦ ਸਨ।
