ਪਠਾਨਕੋਟ: 1 ਫਰਵਰੀ (ਨਿਊਜ਼ ਹੰਟ)- ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਜਨਤਾ, ਚੋਣ ਲੜਨ ਵਾਲੇ ਉਮੀਦਵਾਰ ਅਤੇ ਰਾਜਨੀਤਿਕ ਪਾਰਟੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਪੱਧਰ ਤੇ ਕਮਰਾ ਨੰ. 313, ਬੀ-ਬਲਾਕ, ਦੂਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ, ਪਠਾਨਕੋਟ ਵਿਖੇ 24×7 ਕੰਟਰੋਲ ਰੂਮ ਤੇ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਟੋਲ ਫ੍ਰੀ ਨੰ. 0186-1950 ਅਤੇ ਟੈਲੀਫੂਨ ਨੰ. 0186-2345040 ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਵੀ ਕੰਟਰੋਲ ਰੂਮ-ਕਮ-ਸ਼ਿਕਾਇਤ ਸੈੱਲ (24×7) ਸਥਾਪਿਤ ਕੀਤੇ ਗਏ ਹਨ, ਜਿਸ ਅਧੀਨ ਵਿਧਾਨ ਸਭਾ ਚੋਣ ਹਲਕਿਆਂ, 001-ਸੁਜਾਨਪੁਰ ਦਾ ਨੰ. 01870-292099, ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ.) ਦਾ ਨੰ. 0186-2346314 ਅਤੇ ਵਿਧਾਨ ਸਭਾ ਚੋਣ ਹਲਕਾ 003-ਪਠਾਨਕੋਟ ਦਾ ਨੰ. 0186-2345626 ਹੈ।
ਵਿਧਾਨ ਸਭਾ ਦੀਆਂ ਆਮ ਚੋਣਾਂ-2022 ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾਉਣ ਜਾਂ ਸੁਝਾਅ ਦੇਣ ਜਾਂ ਕਿਸੇ ਕਿਸਮ ਦੀ ਜਾਣਕਾਰੀ ਲੈਣ ਲਈ ਹਫ਼ਤੇ ਦੇ ਕਿਸੇ ਵੀ ਦਿਨ/ ਸਮੇਂ ਉਕਤ ਟੈਲੀਫੂਨਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਆਲੇ-ਦੁਆਲੇ ਚੋਣਾਂ ਸਬੰਧੀ ਭਿ੍ਰਸ਼ਟ ਆਚਰਨ (Corrupt Practices) ਸਬੰਧੀ ਕੋਈ ਵੀ ਘਟਨਾ ਧਿਆਨ ਵਿੱਚ ਆਉਣ ਉਪਰੰਤ ਅਜਿਹੀ ਘਟਨਾ ਬਾਰੇ ਤੁਰੰਤ ਉਪਰੋਕਤ ਟੋਲ ਫ੍ਰੀ ਨੰਬਰ ਤੇ ਸੂਚਿਤ ਕੀਤਾ ਜਾਵੇ। ਇਹ ਸਹੂਲਤ ਭਾਰਤ ਚੋਣ ਕਮਿਸ਼ਨ ਵਲੋਂ ਮਿੱਥੇ ਗਏ ਨਿਰਪੱਖ (Free & Fair) ਚੋਣਾਂ ਦੇ ਟੀਚੇ ਨੂੰ ਮੁੱਖ ਰੱਖਦਿਆਂ ਉਪਲੱਬਧ ਕਰਵਾਈ ਗਈ ਹੈ।