ਪਠਾਨਕੋਟ 10 ਫਰਵਰੀ (ਨਿਊਜ਼ ਹੰਟ)- ਜ਼ਿਲ੍ਹਾ ਪਠਾਨਕੋਟ ‘ਚ ਵਿਧਾਨ ਸਭਾ ਚੋਣਾਂ -2022 ਦੇ ਅਧੀਨ 20 ਫਰਵਰੀ ਨੂੰ ਵੋਟਿੰਗ ਕਰਵਾਈ ਜਾਣੀ ਹੈ ਇਸ ਵਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਲ੍ਹਾ ਪਠਾਨਕੋਟ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਵਿੱਚ ਪੀ. ਡਬਲਯੂ. ਡੀ. ਵੋਟਰ ਅਤੇ 80 ਤੋਂ ਜਿਆਦਾ ਉਮਰ ਦੇ ਲੋਕਾਂ ਨੂੰ ਸਵੈ ਇੱਛਾ ਅਨੁਸਾਰ ਪੋਸਟਲ ਬੈਲਟ ਵੋਟਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾ -ਕਮ- ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 001 ਸੁਜਾਨਪੁਰ ਨੇ ਦੱਸਿਆ ਕਿ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ –ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਦੇ ਦਿਸਾ ਨਿਰਦੇਸਾਂ ਅਨੁਸਾਰ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ 11 ਫਰਵਰੀ ਤੋਂ ਪੋਲਿੰਗ ਬੂਥਾਂ ਤੇ ਪੋਸਟਲ ਬੈਲਟ ਵੋਟਿੰਗ ਦੀ ਸੁਵਿਧਾ ਦੀ ਸੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 11 ਫਰਵਰੀ ਨੂੰ ਬੂਥ ਨੰਬਰ 2-ਬਸਰੂਪ, 3- ਬਦਰਾਲੀ , 8- ਫਿਰੋਜਪੁਰ ਕਲ੍ਹਾਂ, 12- ਫੁੱਲ ਪਿਆਰਾ , 15- ਖਦਾਵਰ, 19,20- ਮਾਧੋਪੁਰ ਕੈਂਟ, 21- ਮਾਧੋਪੁਰ, 26,27- ਕੈਲਾਸਪੁਰ, 28,29- ਸੋਲੀ ਭੋਲੀ, 32- ਇਸਲਾਮਪੁਰ, 33- ਬਜੂਰਾ , 34,35,36,38,39,41,42,48,51,53- ਸੁਜਾਨਪੁਰ, 59- ਮੁਤਫਰਕਾ, 70- ਰਾਣੀਪੁਰ(ਝਿਕਲਾ), 74- ਰਾਣੀਪੁਰ (ਉਪਰਲਾ) 75,76- ਅਖਵਾਣਾ, 80-ਚੱਕ ਮਾਧੋਸਿੰਘ, 81,85-ਗੋਸਾਂਈਪੁਰ, 86,87,88-ਭਰੋÑਲੀ ਖੁਰਦ, 90,91-ਲਮੀਣੀ, 95-ਮਨਵਾਲ, 100,101,103-ਘੋਹ, 110-ਜੁਗਿਆਲ ਕਲੋਨੀ, 112-ਸਾਹਪੁਰਕੰਡੀ, 114,115- ਤਿ੍ਰਹੇਟੀ, 116-ਭੱਬਰ, 119- ਬੜੋਈ ਉਪਰਲੀ, 120- ਨਗਰੋਟਾ, 122- ਕੂਥੈੜ, 123,124-ਸਿਊਂਟੀ, 125,126-ਮਾਮੂਨ, 132,133-ਜੰਡਵਾਲ, 134,135-ਛਤਵਾਲ, 136,137,138-ਕਰੋਲੀ, 140-ਜੂੰਗਥ, 141-ਕਲਾਹਣੂ(ਤਿਰਹਾਰੀ) , 142-ਖਰਾਸਾ ਭਰਾਲ, 143,144- ਕੋਟ, 151-ਬੂੰਗਲ(ਬੰਧਾਨੀ) , 153,154-ਬੂੰਗਲ, 156-ਹਰਿਆਲ, 159-ਤਿ੍ਰਹੇਟੀ ਨਰੰਗਪੁਰ, 160-ਬਮਰੋਟਾ, 161-ਢਾਂਗੂ ਸਰਾਂ, 169,170-ਨਰਾਇਣਪੁਰ, 173-ਚਿੱਬੜ (ਫੰਗੋਤਾ) , 174,175-ਧਾਰ ਖੂਰਦ, 176- ਨਿਆੜੀ(ਨਲੋਹ), 181- ਭੰਗੂੜੀ, 187-ਸਾਰਟੀ, 190- ਦੁੱਖ ਨਿਆਲੀ, 193-ਦੁਨੇਰਾ, 195- ਲਹਿਰੂਣ, 196- ਗਾਹਲ(ਲਹਿਰੂਣ) ਵਿਖੇ ਪੋਸਟਲ ਬੈਲਟ ਵੋਟਿੰਗ ਕਰਵਾਈ ਜਾਏਗੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 12 ਫਰਵਰੀ ਨੂੰ 40-ਸੁਜਾਨਪੁਰ ,56-ਭਨਵਾਲ (ਵੱਡਾ),77-ਝੰਜੇਲੀ(ਨਿਹਾਲਪੁਰ),126,127,128,129-ਮਾਮੂਨ,144-ਕੋਟ,145-ਡੂੰਗ,147-ਥੜ੍ਹਾ ਉਪਰਲਾ,150-ਭਾਦਨ ਅਤੇ 14 ਫਰਵਰੀ ਨੂੰ 129,131-ਮਾਮੂਨ,139-ਫੰਗਤੋਲੀ(ਤਿ੍ਰਹਾੜੀ)ਵਿਖ ਪੋਸਟਲ ਬੈਲਟ ਵੋਟਿੰਗ ਕਰਵਾਈ ਜਾਏਗੀ।