ਪਠਾਨਕੋਟ: 7 ਜੂਨ 2021 ( ਨਿਊਜ਼ ਹੰਟ ) : ਸ਼੍ਰੀ ਸੰਯਮ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਨੂੰ ਮੁੱਖ ਰੱਖਦਿਆਂ ਹੋਇਆਂ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ/ਕਟਵਾਉਣ ਜਾਂ ਕਿਸੇ ਕਿਸਮ ਦੀ ਸੋਧ ਕਰਵਾਉਣ ਸਬੰਧੀ ਹਰੇਕ ਪੋਲਿੰਗ ਬੂਥ ਵਾਸਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ.) ਦੀ ਨਿਯੁਕਤੀ ਕੀਤੀ ਹੋਈ ਹੈ ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ. ਦੇ ਨਾਮ ਅਤੇ ਵੇਰਵੇ (ਸਮੇਤ ਮੋਬਾਇਲ ਨੰਬਰ) ਉਨ੍ਹਾਂ ਦੇ ਸਬੰਧਤ ਪੋਲਿੰਗ ਬੂਥਾਂ (ਜੋ ਕਿ ਆਮ ਤੌਰ ਤੇ ਸਰਕਾਰੀ/ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਵਿੱਚ ਬਣੇ ਹੋਏ ਹਨ) ਦੀਆਂ ਦੀਵਾਰਾਂ ਉੱਪਰ ਅਤੇ ਮੇਨ ਗੇਟ ਦੇ ਨਾਲ ਦੀਵਾਰ ਉੱਪਰ ਲਿਖੇ ਹੋਏ ਹਨ। ਬੀ.ਐਲ.ਓਜ. ਦੇ ਵੇਰਵਿਆਂ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਏ ਗਏ ਪੋਰਟਲ https://voterportal.eci.gov.in
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਮਿਤੀ 02 ਜਨਵਰੀ, 2002 ਤੋਂ ਲੈ ਕੇ 01 ਜਨਵਰੀ, 2003 ਤੱਕ ਜਨਮ ਮਿਤੀ ਵਾਲੇ ਬਿਨ੍ਹਾਂ ਵੋਟ ਰਜਿਸਟ੍ਰੇਸ਼ਨ ਵਾਲੇ 18 ਤੋਂ 19 ਸਾਲ ਦੇ ਸਮੁੱਚੇ ਨੌਜਵਾਨ ਆਪਣੇ ਇਲਾਕੇ ਦੇ ਬੀ.ਐਲ.ਓ.ਨਾਲ ਸੰਪਰਕ ਕਰਕੇ ਆਨ ਲਾਈਨ ਵੋਟਾਂ ਜਰੂਰ ਬਣਾਉਣ ਤਾਂ ਜੋ 18 ਤੋਂ 19 ਸਾਲ ਦੇ ਨੌਜਵਾਨ ਵੋਟਰਾਂ ਦੀ 100 ਪ੍ਰਤੀਸ਼ਤ ਰਜਿਸਟੇ੍ਰਸ਼ਨ ਦਾ ਟੀਚਾ ਮੁਕੰਮਲ ਕੀਤਾ ਜਾ ਸਕੇ।