ਪਠਾਨਕੋਟ, 20 ਸਤੰਬਰ ( ਨਿਊਜ਼ ਹੰਟ )- ਮੋਸਮ ਵਿੱਚ ਬਦਲਾਓ ਆਣ ਕਰਕੇ ਮਨੁੱਖ ਨੂੰ ਅਪਣੀ ਰੋਜਾਨਾਂ ਗਤੀਵਿਧੀਆਂ ਵਿੱਚ ਵੀ ਬਦਲਾਅ ਲਿਆਉਂਣਾ ਚਾਹੀਦਾ ਹੈ ਇਹ ਪ੍ਰਗਟਾਵਾ ਡਾ. ਨਰੇਸ ਕੁਮਾਰ ਮਾਹੀ ਜਿਲ੍ਹਾ ਆਯੂਰਵੈਦਿਕ ਅਤੇ ਜੂਨਾਨੀ ਅਫਸ਼ਰ ਪਠਾਨਕੋਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਰਦੀਆਂ ਦੀ ਰੁੱਤ ਦੀ ਸੁਰੂਆਤ 15 ਸਤੰਬਰ ਤੋਂ 15 ਨਵੰਬਰ ਤੱਕ ਹੁੰਦਾ ਹੈ ਅਤੇ ਇਸ ਸਮੇਂ ਸਰਦ ਰੁੱਤ ਵੱਲ ਵੱਧ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਮੋਸਮ ਦੋਰਾਨ ਸਾਨੂੰ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਮੋਸਮ ਦੇ ਅਨੁਸਾਰ ਖਾਣ ਪੀਣ ਵਿੱਚ ਵੀ ਬਦਲਾਓ ਲਿਆਉਂਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਦ ਰੁੱਤ ਵਿੱਚ ਪਿੱਤ ਦੋਸ ਦਾ ਪਰਕੋਪ ਜਿਆਦਾ ਹੁੰਦਾ ਹੈ ਇਸ ਲਈ ਸਾਨੂੰ ਖਾਣ ਪੀਣ ਪ੍ਰਤੀ ਪੂਰੀ ਤਰ੍ਹਾਂ ਜਾਗਰੁਕ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਮੋਸਮ ਦੇ ਅਨੁਸਾਰ ਫਲ ਅਤੇ ਸਬਜੀਆਂ ਦਾ ਜਿਆਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਮੋਸਮ ਦੇ ਅਨੁਸਾਰ ਕਸਰਤ ਕਰਨੀ ਚਾਹੀਦੀ ਹੈ ਅਤੇ ਸਰਦ ਰੁੱਤ ਵਿੱਚ ਸਹਿਦ ਦਾ ਪ੍ਰਯੋਗ ਜਿਆਦਾ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਅਧੀਨ ਪੋਸਣ ਮਾਹ ਦੇ ਚਲਦਿਆਂ ਵਿਭਾਗ ਵੱਲੋਂ ਪਿੰਡਾਂ ਵਿੱਚ ਜਾਗਰੁਕਤਾਂ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਦੇ ਪ੍ਰਤੀ ਜਾਗਰੁਕ ਵੀ ਕੀਤਾ ਜਾ ਰਿਹਾ ਹੈ।