ਪਠਾਨਕੋਟ, 27 ਜਨਵਰੀ (ਨਿਊਜ਼ ਹੰਟ)- ਸ੍ਰੀ ਸੰਯਮ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ, ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਮਿਲੀ ਗੁਪਤ ਸੂਚਨਾ ਤੇ ਅਧਾਰ ਤੇ ਡਰੱਗ ਕੰਟਰੋਲ ਅਫਸਰ, ਐਂਟੀ ਨਾਰਕੋਟਿਕ ਸੈਲ ਪਠਾਨਕੋਟ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਇੱਕ ਮੈਡੀਕਲ ਏਜੰਸੀ ਤੇ ਛਾਪਾਮਾਰੀ ਕਰਕੇ ਭਾਰੀ ਸੰਖਿਆਂ ਵਿੱਚ ਸਟੋਰ ਕੀਤੀਆਂ ਦਵਾਈਆਂ ਜਬਤ ਕੀਤੀਆਂ ਗਈਆਂ ਹਨ।
ਜਾਣਕਾਰੀ ਦਿਦਿਆਂ ਡਾ. ਬਬਲੀਨ ਕੌਰ ਡਰੱਗ ਕੰਟਰੋਲ ਅਫਸਰ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਾਹਪੁਰ ਚੋਕ ਪਠਾਨਕੋਟ ਵਿਖੇ ਸਥਿਤ ਸੱਤਿਆਵਤੀ ਮੈਡੀਕਲ ਏਜੰਸੀ ਵਿੱਚ ਕੂਝ ਪ੍ਰਤੀਬੰਦਿਤ ਦਵਾਈਆਂ ਰੱਖੀਆਂ ਹੋਈਆਂ ਹਨ। ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਇੰਸਪੈਕਟਰ ਅਨਿਲ ਕੁਮਾਰ ਐਂਟੀ ਨਾਰਕੋਟਿਕ ਸੈਲ ਪਠਾਨਕੋਟ ਅਤੇ ਪ੍ਰਵੀਨ ਕੁੰਨਦੇਰੀਆਂ ਅਧਿਕਾਰੀ ਨਾਰਕੋਟਿਕ ਕੰਟਰੋਲ ਬਿਊਰੋ ਦੇ ਨਾਲ ਛਾਪਾਮਾਰੀ ਕੀਤੀ ਗਈ। ਜਿਸ ਦੇ ਚਲਦਿਆਂ ਏਜੰਸੀ ਤੋਂ ਕਰੀਬ 8430 ਅਜਿਹੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਦਾ ਕੋਈ ਵੀ ਸੇਲ ਪਰਚੇਜ ਕਾਗਜਾਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੋਲੀਆਂ ਦੀ ਕੀਮਤ ਕਰੀਬ 55 ਹਜਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਜਬਤ ਕੀਤੀਆਂ ਗੋਲੀਆਂ ਵਿੱਚੋਂ Etizolam ਅਤੇ Clonazepam ਨਾਮ ਦੀਆਂ ਦਵਾਈਆਂ ਸਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੂਝ ਫਿਜੀਸੀਅਨ ਸੈਂਪਲ ਜੋ ਬਿਲਕੁਲ ਫ੍ਰੀ ਹੁੰਦੇ ਹਨ ਅਤੇ ਇਹ ਡਾਕਟਰਾਂ ਨੂੰ ਫ੍ਰੀ ਦਿੱਤੇ ਜਾਂਦੇ ਹਨ ਤਾਂ ਜੋ ਉਹ ਅੱਗੇ ਮਰੀਜਾਂ ਨੂੰ ਫ੍ਰੀ ਸੈਂਪਲ ਦੇ ਸਕਣ ਅਤੇ ਇਨ੍ਹਾਂ ਫਿਜੀਸੀਅਨ ਸੈਂਪਲਾਂ ਨੂੰ ਕੈਮਿਸਟ ਅਪਣੀਆਂ ਦੁਕਾਨਾਂ ਤੇ ਨਹੀਂ ਰੱਖ ਸਕਦੇ, ਇਨ੍ਹਾਂ ਸੈਂਪਲਾਂ ਨੂੰ ਵੀ ਪਕੜਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਦਵਾਈਆਂ ਜਬਤ ਕਰਕੇ ਇਨ੍ਹਾਂ ਦੀ ਰਿਪੋਰਟ ਅਸਿਸਟੈਂਟ ਡਰੱਗ ਐਡਮਿਨਸਟੇਸਨ ਪੰਜਾਬ ਨੂੰ ਭੇਜੇ ਗਏ ਹਨ ਅਤੇ ਰਿਪੋਰਟ ਆਉਂਣ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।