ਪਠਾਨਕੋਟ: 17 ਜੂਨ 2021 ( ਨਿਊਜ਼ ਹੰਟ ) :
ਸ੍ਰੀ ਐਨ.ਡੀ.ਐਸ. ਬੈਂਸ ਕੈਂਪ ਕਮਾਡੈਂਟ ਅਤੇ ਸ੍ਰੀ ਸੀਤਲ ਕੁਮਾਰ ਇੰਚਾਰਜ ਸੀ-ਪਾਈਟ ਕੈਂਪ ਤਲਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਠਾਨਕੋਟ ਅਤੇ ਗੁਰਦਾਸਪੁਰ ਜਿਲਿ੍ਹਆਂ ਦੀ ਫੌਜ ਦੀ ਭਰਤੀ ਜੋ ਕਿ ਅਕਤੂਬਰ 2021 ਨ੍ਹੂੰ ਖ਼ਾਸਾ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਹੈ। ਇਸ ਭਰਤੀ ਲਈ ਸੀ-ਪਾਈਟ ਕੈਂਪ ਤਲਵਾੜਾ ਵਿਖੇ ਪਠਾਨਕੋਟ ਅਤੇ ਗੁਰਦਾਸਪੁਰ ਇਨ੍ਹਾ ਜਿਲਿਆਂ ਦੇ ਨੌਜਵਾਨਾਂ ਦੀ ਸਕਰੀਨਿੰਗ ਲਈ ਟਰਾਇਲ ਸੁਰੂ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਆਪਣਾ ਬਾਇਓ ਡਾਟਾ ਜਿਵੇਂ ਕਿ ਨਾਮ,ਪਤਾ ਅਤੇ ਮੋਬਾਇਲ ਨੰ: ਕੈਂਪ ਇੰਚਾਰਜ ਦੇ 988271125, 9478793847 ਇਨ੍ਹਾਂ ਮੋਬਾਇਲ ਨੰਬਰਾਂ ਤੇ ਰਜਿਸਟੇਸ਼ਨ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਟਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ ਬਿਲਕੁਲ ਫ੍ਰੀ ਹੈ।