ਪਠਾਨਕੋਟ, 13 ਜੁਲਾਈ 2021 ( ਨਿਊਜ਼ ਹੰਟ ) :
ਕਰੋਨਾ ਕਾਲ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸੇਵਾ ਕੇਂਦਰਾਂ ਵਿੱਚ ਕੋਰੀਅਰ ਸੇਵਾ ਨਾਲ ਲੋਕਾਂ ਨੂੰ ਘਰ੍ਹਾਂ ਅੰਦਰ ਹੀ ਦਸਤਾਵੇਜ ਉਪਲੱਬਦ ਕਰਵਾਉਂਣ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਸੁਰੇਸ ਕੁਮਾਰ ਜਿਲ੍ਹਾ ਮੈਨੇਜਰ ਸੇਵਾ ਕੇਂਦਰ ਪਠਾਨਕੋਟ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ ਕੁੱਲ 14 ਸੇਵਾ ਕੇਂਦਰ ਚਲ ਰਹੇ ਹਨ ਅਤੇ ਲੋਕਾਂ ਨੂੰ ਦਸਤਾਵੇਜ ਉਪਲੱਬਦ ਕਰਵਾਉਂਣ ਲਈ ਹਰੇਕ ਸੇਵਾ ਕੇਂਦਰ ਵਿੱਚ ਕੋਰੀਅਰ ਸੇਵਾ ਰਸਤੇ ਲੋਕਾਂ ਨੂੰ ਉਨ੍ਹਾਂ ਦੇ ਤਿਆਰ ਦਸਤਾਵੇਜ ਘਰ੍ਹਾਂ ਅੰਦਰ ਹੀ ਪਹੁੰਚ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸਾਰੇ ਸੇਵਾ ਕੇਂਦਰਾਂ ਚੋਂ ਕਰੀਬ 400 ਤੋਂ 500 ਦਸਤਾਵੇਜ ਪ੍ਰਤੀਦਿਨ ਲੋਕਾਂ ਨੂੰ ਕੋਰੀਅਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇ ਕਿ ਇਹ ਸੇਵਾ ਕੋਵਿਡ ਦੇ ਚਲਦਿਆਂ ਲੋਕਾਂ ਨੂੰ ਦੇਣੀ ਸੁਰੂ ਕੀਤੀ ਗਈ ਸੀ ਪਰ ਜਿਨ੍ਹਾਂ ਲੋਕਾਂ ਨੂੰ ਘਰ ਬੈਠੇ ਹੀ ਦਸਤਾਵੇਜ ਮਿਲ ਜਾਂਦੇ ਹਨ ਉਨ੍ਹਾਂ ਵਿੱਚ ਕਾਫੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਸੇਵਾ ਨਾਲ ਜਿੱਥੇ ਲੋਕ ਪ੍ਰੇਸਾਨੀਆਂ ਤੋਂ ਬਚਦੇ ਹਨ ਉੱਥੇ ਹੀ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਵਿਭਾਗੀ ਆਦੇਸ਼ਾਂ ਅਨੁਸਾਰ 14 ਜੁਲਾਈ ਨੂੰ ਜਿਲ੍ਹਾ ਪਠਾਨਕੋਟ ਦੇ ਸੇਵਾ ਕੇਂਦਰ ਸਵੇਰੇ 8 ਵਜੇ ਤੋਂ 2 ਵਜੇ ਤੱਕ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਅਪਣੇ ਕੰਮ ਕਾਜ ਲਈ ਸੇਵਾਂ ਕੇਂਦਰਾਂ ਤੱਕ ਪਹੁੰਚ ਕਰਨੀ ਹੈ ਉਹ ਉਪਰੋਕਤ ਸਮੇਂ ਅਨੁਸਾਰ ਹੀ ਆਉਂਣ ਅਤੇ ਕੋਵਿਡ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਨਿਯਮਾਂ ਦੀ ਪਾਲਣਾ ਕਰਨ, ਮਾਸਕ ਲਗਾ ਕੇ ਆਉਂਣ ਅਤੇ ਸੇਵਾਂ ਕੇਂਦਰਾਂ ਵਿੱਚ ਵੀ ਸਮਾਜਿੱਕ ਦੂਰੀ ਬਣਾ ਕੇ ਰੱਖੀ ਜਾਵੇ।