14.1 C
Jalandhar
Tuesday, December 16, 2025

ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਦਾ ਬੀ.ਐਸ.ਈ. (ਆਈ.ਟੀ.) ਦੇ ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 20 ਅਕਤੂਬਰ (ਨਿਊਜ਼ ਹੰਟ)- ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਵਿਖੇ ਕਰਵਾਏ ਰਹੇ ਬੈਚਲਰ ਆਫ ਸਾਇੰਸ ਇਨ ਆਈ. ਟੀ. ਦੇ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ-ਕਮ-ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਜਲੰਧਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਬੀ. ਐਸ. ਸੀ. (ਆਈ.ਟੀ.) ਦੇ ਦੂਜੇ ਸਮੈਸਟਰ ਵਿੱਚ ਸਮਰਿਤੀ ਭੱਲਾ ਨੇ 8.43 ਐਸ.ਜੀ.ਪੀ.ਏ. (ਸਮੈਸਟਰ ਗਰੇਡ ਪੁਆਇੰਟ ਐਵਰੇਜ) ਲੈ ਕੇ ਪਹਿਲਾ, ਮਨਜੋਤ ਸਿੰਘ ਨੇ 8.24 ਐਸ.ਜੀ.ਪੀ.ਏ ਲੈ ਕੇ ਦੂਜਾ ਅਤੇ ਅੰਕਿਤ ਨੇ 7.90 ਐਸ.ਜੀ.ਪੀ.ਏ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਉਨ੍ਹਾਂ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ,ਪ੍ਰੋ. ਹਰਜੀਤ ਕੌਰ (ਕੰਪਿਊਟਰ ਵਿਭਾਗ ਦੇ ਮੁਖੀ), ਪ੍ਰੋ. ਸੰਦੀਪ ਕੌਰ, ਪ੍ਰੋ. ਭਾਵਨਾ ਮਹਾਜਨ ਅਤੇ ਟ੍ਰੇਨਿੰਗ ਕਲਰਕ ਹਵਲਦਾਰ ਸੂਬੇਦਾਰ ਮੇਜਰ ਹਰਜਿੰਦਰ ਸਿੰਘ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।

ਸ੍ਰੀ ਵਿਕਾਸ ਕੁਮਾਰ, ਸੁਪਰਡੈਂਟ ਨੇ ਵੀ ਅਕੈਡਮਿਕ ਸਟਾਫ਼ ਵੱਲੋਂ ਕਰਵਾਈ ਗਈ ਮਿਹਨਤ ਦੀ ਸ਼ਲਾਘਾ ਕੀਤੀ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,800SubscribersSubscribe
- Advertisement -spot_img

Latest Articles