ਪਠਾਨਕੋਟ ਜੂਨ 2022 (ਨਿਊਜ਼ ਹੰਟ)- ਆਉਂਣ ਵਾਲੇ ਦਿਨ੍ਹਾਂ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੂੰ ਬਿਜਲੀ ਦੀ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਂਣ ਦੇਵਾਂਗੇ ਇਸ ਸਮੇਂ ਪਿਛਲੇ ਸਾਲਾਂ ਦੇ ਮੁਕਾਬਲੇ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਰਣਜੀਤ ਸਾਗਰ ਡੈਮ ਤੇ ਚਾਰ ਮੀਟਰ ਪਾਣੀ ਦੀ ਸਮਰੱਥਾ ਜਿਆਦਾ ਹੈ ਇਸ ਸਮੇਂ ਡਿਮਾਂਡ ਨੂੰ ਮੁੱਖ ਰੱਖਦਿਆਂ ਇੱਕ ਯੂਨਿਟ ਹੀ ਚਲਾਇਆ ਗਿਆ ਹੈ ਅਤੇ ਆਉਂਣ ਵਾਲੇ ਸਮੇਂ ਦੋਰਾਨ ਅਸੀਂ ਜਰੂਰਤ ਅਨੁਸਾਰ ਬਿਜਲੀ ਪੈਦਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਇਹ ਪ੍ਰਗਟਾਵਾ ਸ. ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪਾਵਰ ਕਾਮ ਅਤੇ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਨੇ ਅੱਜ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਦਾ ਦੌਰਾ ਕਰਨ ਦੋਰਾਨ ਕੀਤਾ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਕੈਬਨਿਟ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈਟੀਓ ਦੀਨਾਨਗਰ ਦੇ ਨਾਲ ਲਗਦੇ ਪਿੰਡ ਦੋਦਵਾਂ ਵਿਖੇ ਸਥਿਤ ਇੱਕ ਧਾਰਮਿਕ ਸਥਾਨ ਤੇ ਨਤਮਸਤਕ ਹੋਏ, ਫਿਰ ਉਨ੍ਹਾਂ ਵੱਲੋਂ ਦੀਨਾਨਗਰ ਵਿਖੇ ਬਣਾਏ ਜਾ ਰਹੇ ਆਰ.ਓ.ਬੀ. ਦਾ ਨਿਰੀਖਣ ਕੀਤਾ ਗਿਆ ਅਤੇ ਦੀਨਾਨਗਰ ਤੋਂ ਮੀਰਥਲ ਨੂੰ ਬਣਾਈ ਜਾ ਰਹੀ ਸੜਕ ਦਾ ਵੀ ਨਿਰੀਖਣ ਕੀਤਾ ਗਿਆ। ਇਸ ਮਗਰੋਂ ਉਹ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਪਠਾਨਕੋਟ ਵਿਖੇ ਪਹੁੰਚੇ ਅਤੇ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਪਠਾਨਕੋਟ ਤੇ ਬਿਜਲੀ ਬਣਾਉਂਣ ਲਈ ਚਲ ਰਹੇ ਚਾਰ ਯੂਨਿਟਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ।
ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਆਉਂਣ ਵਾਲੇ ਦਿਨ੍ਹਾਂ ਅੰਦਰ ਝੋਨੇ ਦੇ ਸੀਜਨ ਨੂੰ ਲੈ ਕੇ ਅਤੇ ਬਿਜਲੀ ਦੀ ਲੋੜ ਨੂੰ ਮੁੱਖ ਰੱਖਦਿਆਂ ਰਣਜੀਤ ਸਾਗਰ ਡੈਮ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ ਜਿੱਥੋ ਚਾਰ ਯੂਨਿਟ ਬਿਜਲੀ ਬਣਾਉਂਣ ਲਈ ਮੋਜੂਦ ਹਨ ਅਤੇ 600 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋੜ ਅਨੁਸਾਰ ਇੱਕ ਹੀ ਯੂਨਿਟ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਸਮੇਂ ਦੋਰਾਨ ਬਿਜਲੀ ਦੀ ਲੋੜ ਅਨੁਸਾਰ ਹੋਰ ਵੀ ਯੂਨਿਟ ਚਲਾਏ ਜਾਣਗੇ ਤਾਂ ਜੋ ਕਿਸਾਨ ਅਤੇ ਆਮ ਜਨਤਾ ਨੂੰ ਬਿਜਲੀ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਗਰ ਆਰ.ਐਸ.ਡੀ. ਡੈਮ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਮੇਂ ਸਾਡੇ ਕੋਲ 4 ਮੀਟਰ ਪਾਣੀ ਦੀ ਸਮਰੱਥਾ ਜਿਆਦਾ ਹੈ ਜੋ ਆਉਂਣ ਵਾਲੇ ਦਿਨ੍ਹਾਂ ਅੰਦਰ ਹੋਰ ਬਿਜਲੀ ਪੈਦਾ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ।
ਦੀਨਾਨਗਰ ਵਿਖੇ ਕੀਤੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਦੀਨਾਨਗਰ ਵਿਖੇ ਬਣਾਏ ਜਾ ਰਹੇ ਆਰ.ਓ.ਬੀ. ਦਾ ਨਿਰਮਾਣ ਬਹੁਤ ਹੀ ਘੱਟ ਸਪੀਡ ਵਿੱਚ ਵਰਕ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਦੀਨਾਨਗਰ ਤੋਂ ਜੋ ਮੀਰਥਲ ਲਈ ਰੋਡ ਬਣਾਈ ਜਾ ਰਹੀ ਹੈ ਉਹ ਵੀ ਕਾਫੀ ਦੇਰੀ ਨਾਲ ਕੰਮ ਚਲ ਰਿਹਾ ਹੈ। ਉਨ੍ਹਾਂ ਵਿਭਾਗੀ ਅਧਿਕਾਰੀਆਂ ਤੋਂ ਉਪਰੋਕਤ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਜਨਤਾ ਨੂੰ ਭਰੋਸਾ ਦਵਾਇਆ ਕਿ ਆਉਂਣ ਵਾਲੇ ਸਮੇਂ ਦੋਰਾਨ ਉਪਰੋਕਤ ਦੋਨੋ ਪ੍ਰੋਜੈਕਟਾਂ ਦੇ ਕਾਰਜ ਵਿੱਚ ਤੇਜੀ ਲਿਆਂਦੀ ਜਾਵੇਗੀ ਤਾਂ ਜੋ ਲੋਕਾਂ ਨੂੰ ਪੁਲ ਅਤੇ ਰੋਡ ਦੀ ਸਹੁਲਤ ਜਲਦੀ ਮਿਲ ਸਕੇ।
ਮੀਟਿੰਗ ਤੋਂ ਪਹਿਲਾ ਪੰਜਾਬ ਪੁਲਿਸ ਵੱਲੋਂ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਕੈਬਨਿਟ ਮੰਤਰੀ ਪੰਜਾਬ ਵੱਲੋਂ ਡੈਮ ਨਿਰਮਾਣ ਦੋਰਾਨ ਜਾਨਾਂ ਗਵਾਉਂਣ ਵਾਲੇ ਸਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕਰਕੇ ਨਮਨ ਕੀਤਾ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਪਠਾਨਕੋਟ, ਅਮਿੰਤ ਮੰਟੂ ਹਲਕਾ ਇਚਾਰਜ ਆਮ ਆਦਮੀ ਪਾਰਟੀ ਸੁਜਾਨਪੁਰ, ਕਾਲਾ ਰਾਮ ਕਾਂਸਲ ਐਸ.ਡੀ. ਐਮ. ਪਠਾਨਕੋਟ-ਕਮ-ਧਾਰਕਲ੍ਹਾ, ਵਿਕਾਂਤ ਅਨੰਦ ਐਸ.ਸੀ. ਐਡਮਿਨ ਐਡ ਸਿਕਉਰਿਟੀ ਸਰਕਲ, ਸੰਦੇਸ ਰਾਜ ਐਸ.ਸੀ. ਸਿਵਲ ਸਰਕਲ, ਲਖਵਿੰਦਰ ਸਿੰਘ ਐਕਸੀਅਨ ਹੈਡਕਵਾਟਰ, ਆਰ ਐਸ ਜਸਰੋਟੀਆ ਐਕਸੀਅਨ ਹੈਡਕਵਾਟਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।