24.5 C
Jalandhar
Monday, December 15, 2025

ਹੁਣ ਸਰਕਾਰ ਵੱਲੋਂ ਸੇਵਾਂ ਕੇਂਦਰਾਂ ਵਿੱਚ ਜੋੜੀਆਂ ਹੋਰ ਚਾਰ ਪ੍ਰਕਾਰ ਦੀਆਂ ਸੇਵਾਵਾਂ–ਡਿਪਟੀ ਕਮਿਸ਼ਨਰ

ਪਠਾਨਕੋਟ, 16 ਅਗਸਤ ( ਨਿਊਜ਼ ਹੰਟ )- ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਲੋਕਾਂ ਨੂੰ ਸਰਲ ਤਰੀਕੇ ਅਤੇ ਸਮੇਂ ਸਿਰ ਉਨ੍ਹਾਂ ਦੇ ਘਰ ਦੇ ਦੁਆਰ ਤੇ ਹੀ ਹਰ ਸਰਕਾਰੀ ਸੇਵਾ ਮੁਹੱਈਆਂ ਕਰਵਾਉਂਣ ਦੀ ਲਗਾਤਾਰਤਾ ਵਿੱਚ ਇੱਕ ਹੋਰ ਪੁਲਾਂਘ ਪੁਟਦੇ ਹੋਏ ਐਨ.ਆਰ.ਆਈ., ਆਰ .ਟੀ. ਆਈ.ਅਤੇ ਸਰਵਿਸ ਡੋਰ ਸਟੈਪ ਸੇਵਾਵਾਂ ਸੇਵਾ ਕੇਂਦਰਾਂ ਨਾਲ ਜੋੜਿਆ ਗਿਆ ਹੈ ਇਸ ਤੋਂ ਇਲਾਵਾ ਸੇਵਾ ਕੇਂਦਰ ਵੱਲੋਂ ਪ੍ਰਾਈਵੇਟ ਹਸਪਤਾਲ ਵਿੱਚ ਮੋਕੇ ਤੇ ਜਨਮ/ਮੋਤ ਸਰਟੀਫਿਕੇਟ ਜਾਰੀ ਕਰਨ ਦੀ ਸੇਵਾ ਵੀ ਲਾਂਚ ਕੀਤੀ ਗਈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 14 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਸੇਵਾ ਕੇਂਦਰਾਂ ਤੋਂ ਲੋਕਾਂ ਵੱਲੋਂ 332 ਪ੍ਰਕਾਰ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਵਾਧਾ ਕਰਦੇ ਹੋਏ ਸਰਕਾਰ ਵੱਲੋਂ ਚਾਰ ਪ੍ਰਕਾਰ ਦੀਆਂ ਹੋਰ ਸੇਵਾਵਾਂ ਸੇਵਾ ਕੇਂਦਰਾਂ ਨਾਲ ਜੋੜੀਆਂ ਗਈਆਂ ਹਨ ਅਤੇ ਹੁਣ ਸੇਵਾਂ ਕੇਂਦਰਾਂ ਵੱਲੋਂ 336 ਪ੍ਰਕਾਰ ਦੀਆਂ ਸੇਵਾਵਾਂ ਲੋਕਾਂ ਨੂੰ ਦਿੱਤੀਆ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਜੋੜੀਆਂ ਸੇਵਾਵਾਂ ਵਿੱਚੋਂ ਹੁਣ ਸੇਵਾਂ ਕੇਂਦਰਾਂ ਨਾਲ ਐਨ.ਆਰ.ਆਈ. ਸੇਵਾ ਨੂੰ ਜੋੜਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਉਪਰੋਕਤ ਸੇਵਾ ਲਈ ਹੁਣ ਆਪ ਨੂੰ ਚੰਗੀਗੜ੍ਹ ਜਾਂ ਕਿਸੇ ਹੋਰ ਦਫਤਰਾਂ ਵਿੱਚ ਚੱਕਰ ਲਗਾਉਂਣ ਦੀ ਲੋੜ ਨਹੀਂ ਹੋਵੇਗੀ ਬੱਸ ਸੇਵਾ ਕੇਂਦਰ ਵਿੱਚ ਅਪਣੇ ਦਸਤਾਵੇਜ ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕਰਨੀ ਹੈ, ਬਾਕੀ ਸਾਰਾ ਕੰਮ ਜਿਵੈਂ ਦਸਤਾਵੇਜ ਚੰਗੀਗੜ੍ਹ ਪਹੁੰਚਾਉਂਣਾ,ਤਸਦੀਕ ਕਰਕੇ ਵਾਪਿਸ ਆਦਿ ਲੈ ਕੇ ਆਉਂਣ ਦੀ ਜਿਮ੍ਹੇਦਾਰੀ ਸੇਵਾ ਕੇਂਦਰਾਂ ਦੀ ਹੋਵੇਗਾ। ਇਸ ਤੋਂ ਬਾਅਦ ਸੇਵਾ ਕੇਂਦਰ ਸਬੰਧਤ ਵਿਅਕਤੀ ਦੇ ਮੋਬਾਇਲ ਤੇ ਮੈਸੇਜ ਭੇਜਿਆ ਜਾਵੇਗਾ ਅਤੈ ਉਹ ਅਪਣੇ ਤਸਦੀਕਸੁਦਾ ਦਸਤਾਵੇਜ ਸੇਵਾ ਕੇਂਦਰ ਤੋਂ ਪ੍ਰਾਪਤ ਕਰ ਸਕੇਗਾ।
ਉਨ੍ਹਾਂ ਦੱਸਿਆ ਕਿ ਇੱਕ ਹੋਰ ਸੇਵਾ ਸੂਚਨਾ ਦੇ ਅਧਿਕਾਰ ਨੂੰ ਪ੍ਰਭਾਵਸਾਲੀ ਤਰੀਕੇ ਨਾਲ ਲਾਗੂ ਕਰਨ ਲਈ ਪ੍ਰਸਾਸਨਿਕ ਸੁਧਾਰ ਅਤੇ ਜਨਤਕ ਸਿਕਾਇਤਾਂ ਵਿਭਾਗ ਵੱਲੋਂ ਆਨਲਾਈਨ ਆਰ.ਟੀ.ਆਈ. ਪੋਰਟਲ www.rti.punjab.gov.in ਦੀ ਸੁਰੂਆਤ ਕੀਤੀ ਜਾ ਰਹੀ ਹੈ। ਹੁਣ ਲੋਕਾਂ ਨੂੰ ਸੂਚਨਾਂ ਦੇ ਅਧਿਕਾਰ ਤਹਿਤ ਕਿਸੇ ਵੀ ਵਿਭਾਗ ਤੋਂ ਜਾਣਕਾਰੀ ਲੈਣ ਲਈ ਆਨਲਾਈਨ ਪੋਰਟਲ ਰਾਹੀਂ ਅਪਲਾਈ ਕਰਨਾ ਹੋਵੇਗਾ ਅਤੇ ਅਰਜੀ ਸਬੰਧਤ ਲੋਕ ਸੂਚਨਾ ਅਫਸ਼ਰ ਕੋਲ ਪਹੁੰਚ ਜਾਵੇਗੀ ਅਤੇ ਲੋੜੀਦੀ ਸੂਚਨਾਂ ਜਾਂ ਜਾਣਕਾਰੀ ਵੀ ਆਨਲਾਈਨ ਪੋਰਟਲ ਰਾਹੀ ਹੀ ਪ੍ਰਾਪਤ ਹੋ ਸਕੇਗੀ।
ਉਨ੍ਹਾਂ ਦੱਸਿਆ ਕਿ ਇਕ ਹੋਰ ਸੇਵਾ ਕੇਂਦਰ ਕਿਸੇ ਵੀ ਪ੍ਰਕਾਰ ਦੀ ਸੇਵਾ ਵਿਅਕਤੀ ਦੇ ਘਰ ਜਾ ਕੇ ਮੁਹੇਈਆ ਕਰਵਾਏਗਾ ਪਰ ਫਿਲਹਾਲ ਇਹ ਸੇਵਾ ਜਿਲ੍ਹਾ ਮੋਗਾ ਅਤੇ ਜਿਲ੍ਹਾ ਕਪੂਰਥਲਾ ਵਿੱਚ ਹੀ ਲਾਗੂ ਕੀਤੀ ਗਈ ਹੈ ਜਲਦੀ ਹੀ ਸਾਰੇ ਪੰਜਾਬ ਅੰਦਰ ਵੀ ਸੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਥੀ ਸੇਵਾ ਹੁਣ ਲੋਕਾਂ ਨੂੰ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਬੱਚੇ ਦਾ ਜਨਮ ਹੋਣ ਤੇ ਜਨਮ ਸਰਟੀਫਿਕੇਟ ਜਾਰੀ ਹੋ ਜਾਵੇਗਾ , ਇਸ ਸੇਵਾ ਵਿੱਚ ਮੋਤ ਸਰਟੀਫਿਕੇਟ ਵੀ ਹਸਪਤਾਲ ਤੋਂ ਹੀ ਮੋਕੇ ਤੇ ਪ੍ਰਾਪਤ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾਂ ਪ੍ਰਾਪਤ ਕਰਨ ਆਉਂਦੇ ਸਮੇਂ ਮਾਸਕ ਜਰੂਰ ਲਗਾ ਕੇ ਆਓ ਅਤੇ ਕਰੋਨਾ ਤੋਂ ਬਚਾਓ ਦੇ ਲਈ ਸਮਾਜਿੱਕ ਦੂਰੀ ਦੀ ਪਾਲਣਾ ਕਰਨਾ ਵੀ ਯਕੀਨੀ ਬਣਾਓ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,800SubscribersSubscribe
- Advertisement -spot_img

Latest Articles