12 C
Jalandhar
Tuesday, December 16, 2025

ਜ਼ਿਲ੍ਹਾ ਬਾਲ ਭਲਾਈ ਪਰਿਸ਼ਦ ਜਲੰਧਰ ਨੇ ਕਰਵਾਇਆ ਪੇਂਟਿੰਗ ਮੁਕਾਬਲਾ

ਜਲੰਧਰ, 20 ਅਕਤੂਬਰ (ਨਿਊਜ਼ ਹੰਟ)- ਜ਼ਿਲ੍ਹਾ ਬਾਲ ਭਲਾਈ ਪਰਿਸ਼ਦ, ਜਲੰਧਰ ਵੱਲੋਂ ਰੈੱਡ ਕਰਾਸ ਸੁਸਾਇਟੀ ਵਿੱਚ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਜਲੰਧਰ ਦੇ 20 ਤੋਂ ਜ਼ਿਆਦਾ ਸਕੂਲਾਂ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਨਰੇਰੀ ਸਕੱਤਰ ਰੰਜਨਾ ਬਾਂਸਲ ਨੇ ਦੱਸਿਆ ਕਿ ਇਹ ਮੁਕਾਬਲੇ ਚਾਰ ਵੱਖ-ਵੱਖ ਵਰਗਾਂ ਵਿੱਚ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਡਵੀਜ਼ਨ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੇ।

ਇਸ ਮੌਕੇ ਪਰਿਸ਼ਦ ਦੇ ਮੈਂਬਰ ਵਿਨੋਦ ਕੰਬੋਜ, ਪਰੋਮਿਲ ਦਾਦਾ, ਕਿੰਮੀ ਜੁਨੇਜਾ, ਹਿਤੂ ਅਗਰਵਾਲ, ਪਰਮਿੰਦਰ ਬੇਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਜਦਕਿ ਸ਼੍ਰੀ ਯੋਗੇਸ਼ਵਰ ਅਧਿਆਪਕ ਕੇ.ਐਮ.ਵੀ., ਸਪਰਧਾ ਅਧਿਆਪਕ ਕੇ.ਐਮ.ਵੀ. ਅਤੇ ਕਿੰਮੀ ਜੁਨੇਜਾ ਵੱਲੋਂ ਮੁਕਾਬਲੇ ਦੀ ਜੱਜਮੈਂਟ ਕੀਤੀ ਗਈ।

ਵਾਈਟ ਗਰੁੱਪ ਵਿੱਚ ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਹੈਰੀ ਨੇ ਪਹਿਲਾ, ਲਾਇਲਪੁਰ ਖਾਲਸਾ ਸਕੂਲ, ਜਲੰਧਰ ਦੇ ਅਭਿਸ਼ੇਕ ਕੁਮਾਰ ਨੇ ਦੂਜਾ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਕੈਂਟ ਦੀ ਧਨਿਸ਼ਟਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗਰੀਨ ਗਰੁੱਪ ਵਿੱਚ ਦਸ਼ਮੇਸ਼ ਪਬਲਿਕ ਸਕੂਲ ਜਲੰਧਰ ਦੇ ਹਰਪ੍ਰੀਤ ਸਿੰਘ ਨੇ ਪਹਿਲਾ, ਏਕਲਵਿਆ ਸਕੂਲ ਜਲੰਧਰ ਦੀ ਅਰਾਧਿਆ ਨੇ ਦੂਜਾ ਅਤੇ ਦਸ਼ਮੇਸ਼ ਪਬਲਿਕ ਸਕੂਲ ਜਲੰਧਰ ਦੀ ਆਦਿਤੀ ਭਗਤ ਨੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਯੈਲੋ ਗਰੁੱਪ ਵਿੱਚ ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੇ ਜਸਕੀਰਤ ਅਤੇ ਖੋਸਲਾ ਡੈੱਫ ਸਕੂਲ ਦੀ ਲਵਿਸ਼ਾ ਪਹਿਲੇ, ਖੋਸਲਾ ਡੈੱਫ ਸਕੂਲ ਜਲੰਧਰ ਦੀ ਅਮਨਪ੍ਰੀਤ ਕੌਰ ਦੂਜੇ ਅਤੇ ਰੈੱਡ ਕਰਾਸ ਸਕੂਲ, ਜਲੰਧਰ ਦਾ ਅੰਸ਼ ਤੀਜੇ ਸਥਾਨ ‘ਤੇ ਰਹੇ। ਇਸ ਤੋਂ ਇਲਾਵਾ ਰੈਡ ਗਰੁੱਪ ਵਿੱਚ ਰੈਡ ਕਰਾਸ ਸਕੂਲ ਜਲੰਧਰ ਦੀ ਮੋਹਿਨੀ ਅਤੇ ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੇ ਅਰਨਵ ਸੇਨ ਨੇ ਪਹਿਲਾ, ਸੇਂਟ ਜੋਸਫ ਕਾਨਵੈਂਟ ਸਕੂਲ ਦੀ ਸਨੇਹਾ ਅਤੇ ਖੋਸਲਾ ਡੈੱਫ ਸਕੂਲ ਜਲੰਧਰ ਦੇ ਰਮਨਦੀਪ ਸਿੰਘ ਨੇ ਦੂਜਾ ਅਤੇ ਪ੍ਰਯਾਸ ਸਪੈਸ਼ਲ ਸਕੂਲ ਜਲੰਧਰ ਦੇ ਵੰਸ਼ ਨੇ ਤੀਜਾ ਸਥਾਨ ਹਾਸਲ ਕੀਤਾ।

ਅਖੀਰ ਵਿੱਚ ਮਹਿਮਾਨਾਂ ਵੱਲੋਂ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,800SubscribersSubscribe
- Advertisement -spot_img

Latest Articles