ਹੁਸ਼ਿਆਰਪੁਰ, 19 ਅਗਸਤ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀਆਂ ਹਦਾਇਤਾਂ ’ਤੇ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਢਾਬਿਆਂ, ਰੈਸਟੋਰੈਂਟਾਂ, ਹਲਵਾਈ ਦੀਆਂ ਦੁਕਾਨਾਂ ਆਦਿ ਵਿਖੇ ਆਰ.ਟੀ.ਪੀ.ਸੀ.ਆਰ. ਦੇ ਸੈਂਪਲ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੱਖ-ਵੱਖ ਖੇਤਰਾਂ ਦੇ ਸੈਂਪਲਿੰਗ ਦੀ ਹਦਾਇਤ ਉਪਰੰਤ ਟੀਮਾਂ ਵਲੋਂ ਅੱਜ ਗੜ੍ਹਦੀਵਾਲਾ, ਹਰਿਆਣਾ, ਚੱਬੇਵਾਲ, ਭੂੰਗਾ, ਬੁਲੋਵਾਲ ਅੱਡਾ, ਨੰਦਾਚੌਰ, ਪੱਜੋਦਿਤਾ, ਦੋਸੜਕਾ ਆਦਿ ਖੇਤਰਾਂ ’ਚ ਆਰ.ਟੀ.ਪੀ.ਸੀ.ਆਰ. ਸੈਂਪਲ ਲਏ ਗਏ। ਇਹ ਮੁਹਿੰਮ ਪੂਰਾ ਹਫਤਾ ਜ਼ਿਲ੍ਹੇ ਵਿਚ ਚਲਾਈ ਜਾਵੇਗੀ ਤਾਂ ਜੋ ਕੋਵਿਡ ਮਹਾਮਾਰੀ ਮੁੜ ਫੈਲਣ ਤੋਂ ਰੋਕਿਆ ਜਾ ਸਕੇ। ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਖੇਤਰਾਂ 87 ਸੈਂਪਲ ਲਏ ਗਏ ਅਤੇ ਆਉਂਦੇ ਦਿਨਾਂ ਦੌਰਾਨ ਰੈਸਟੋਰੈਂਟਾਂ, ਢਾਬਿਆਂ, ਜਿੰਮਾਂ ਆਦਿ ਵਿਚ ਸੈਂਪਲਿੰਗ ਕੀਤੀ ਜਾਵੇਗੀ।