ਪਠਾਨਕੋਟ, 26 ਮਈ 2021 – ( ਨਿਊਜ਼ ਹੰਟ ) ਪੁਲਿਸ ਥਾਣਾ ਸਦਰ ਦੀ ਪੁਲਿਸ ਵੱਲੋਂ ਦਲਿਤ ਪਰਿਵਾਰ ਨੂੰ ਅਣਸੁਣਿਆਂ ਕਰਨ ਤੇ ਅੱਜ ਪੀੜਤ ਹੀਰਾ ਲਾਲ ਪੁੱਤਰ ਅਸੋਕ ਕੁਮਾਰ ਵਾਸੀ ਸਰਨਾ ਨੇ ਪੰਜਾਬ ਰਾਜ ਐਸਸੀ ਕਮਿਸਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਦੇ ਨਾਲ ਮੁਲਾਕਾਤ ਕੀਤੀ।
ਕਮਿਸਨ ਦੇ ਸਾਹਮਣੇ ਪੇਸ ਹੋਕੇ ਪੀੜਤ ਸਿਕਾਇਤ ਕਰਤਾ ਹੀਰਾ ਲਾਲ ਨੇ ਡਾ. ਤਰਸੇਮ ਸਿੰਘ ਸਿਆਲਕਾ ਨੂੰ ਸਿਕਾਇਤ ਦੀ ਕਾਪੀ ਸੌਂਪਦਿਆਂ ਹੋਇਆਂ ਦੱਸਿਆ ਕਿ 3 ਮਈ 2021 ਨੂੰ ਮੇਰੇ ਤੇ ਹਮਲਾ ਕਰਕੇ ਹਮਲਾਵਾਰ ਨੇ ਮੇਰੇ ਹੱਥ ਦੀ ਉਂਗਲ ਹੀ ਵੱਢ ਦਿੱਤੀ ਹੈ।
ਜਖਮੀ ਸਿਕਾਇਤ ਕਰਤਾ ਨੇ ਦੱਸਿਆ ਕਿ ਮੇਰੇ ਹੱਥ ਦੀ ਉਂਗਲ ਅੱਧੀ ਲੱਥ ਗਈ ਹੈ, ਪਰ ਪੁਲਿਸ ਨੇ ਦੋਸੀਆਂ ਤੇ ਬਣਦੀਆਂ ਸੰਗੀਨ ਧਰਾਂਵਾਂ ਅਨੁਸਾਰ ਕੇਸ ਰਜਿਸਟਰਡ ਕਰਨ ਦੀ ਬਜਾਏ, ਐਮਐਲਆਰ ਅਧਾਰਿਤ ਮੇਰੇ ਬਿਆਨਾ ਨੂੰ ਕਲਮਬੰਦ ਨਹੀਂ ਕੀਤਾ ਗਿਆ ਹੈ। ਸਕਿਾਇਤ ਕਰਤਾ ਦੀ ਸਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਡਾ. ਸਿਆਲਕਾ ਨੇ ਐਸਐਸਪੀ ਪਠਾਨਕੋਟ ਨੂੰ ਫੌਨ ਤੇ ਸਾਰਾ ਮਾਮਲਾ ਸਮਝਾਉਂਦੇ ਹੋਏ, ਪੀੜਤ ਧਿਰ ਦੀ ਕਨੂੰਨ ਅਨੁਸਾਰ ਸੁਣਵਾਈ ਕਰਨ ਲਈ ਕਿਹਾ ਅਤੇ ਹਦਾਇਤ ਕੀਤੀ ਹੈ ਕਿ ਦੋਸੀ ਧਿਰ ਖਿਲਾਫ ਐਟਰੋਸਿਟੀ ਐਕਟ ਦੀਆਂ ਧਰਾਂਵਾਂ ਦੇ ਨਾਲ ਅੰਡਰ ਐਕਸਰਾ ਦੀ ਰਿਪੋਰਟ ‘ਚ ਹੋਏ ਖੁਲਾਸੇ ਤੋਂ ਬਾਅਦ ਬਣਦੀ ਧਾਰਾਂਵਾਂ ਨਾਲ ਐਡ ਕਰਕੇ ਜੁਰਮ ‘ਚ ਵਾਧਾ ਕੀਤਾ ਜਾਵੇ।
ਉਪਰੰਤ ਜਾਣਕਾਰੀ ਦਿੰਦਿਆਂ ਡਾ. ਸਿਆਲਕਾ ਨੇ ਦੱਸਿਆ ਕਿ ਮੇਰੇ ਵੱਲੋਂ ਐਸਐਸਪੀ ਪਠਾਨਕੋਟ ਨੂੰ ਭੇਜੇ ਪੱਤਰ ‘ਚ ਦੋਸੀ ਧਿਰ ਖਿਲਾਫ ਬਣਦੀ ਕਾਰਵਾਈ ਕਰਨ ਉਪਰੰਤ 15 ਜੂਨ 2021 ਨੂੰ ਕੀਤੀ ਜਾਣ ਵਾਲੀ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ ਮੰਗ ਲਈ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸਤਨਾਮ ਸਿੰਘ ਗਿੱਲ ਪੀਆਰਓ ਅਤੇ ਲਖਵਿੰਦਰ ਸਿੰਘ ਅਟਾਰੀ ਹਾਜਰ ਸਨ।