14.9 C
Jalandhar
Friday, November 22, 2024

ਸਿਹਤ ਸੈਕਟਰ ਸਬੰਧਿਤ ਕੋਰਸਾਂ ਵਿੱਚ ਨੋਜਵਾਨਾਂ ਲਈ ਮੁਫਤ ਸੁਰੂ ਕੀਤੀ ਜਾਵੇਗੀ ਸਕਿੱਲ ਟਰੇਨਿੰਗ :- ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਪਠਾਨਕੋਟ |

ਪਠਾਨਕੋਟ, 26 ਮਈ 2021 – ( ਨਿਊਜ਼ ਹੰਟ )   ਕਰੋਨਾ ਮਹਾਮਾਰੀ ਦੇ ਚੱਲਦਿਆਂ ਜਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਸਰਕਾਰ ਦੁਆਰਾ ਨੋਜਵਾਨਾਂ ਲਈ ਸਿਹਤ ਸੈਕਟਰ ਨਾਲ ਸਬੰਧਿਤ 6 ਕੋਰਸਾਂ ਵਿੱਚ ਸਕਿੱਲ ਟਰੇਨਿੰਗ ਸੁਰੂ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕੀਤਾ।
ਉਨ੍ਹਾਂ ਦੱਸਿਆ ਕਿ ਉਪਰੋਕਤ ਕੋਰਸ਼ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ-3 ਅਧੀਨ ਚਲਾਏ ਜਾਣਗੇ। ਇਹਨਾਂ ਕੋਰਸਾਂ ਦਾ ਸਮਾਂ ਨਵੇ ਉਮੀਦਵਾਰਾਂ ਲਈ 21 ਦਿਨ ਦਾ ਹੋਵੇਗਾ ਅਤੇ ਉਮੀਦਵਾਰਾਂ ਦੀ ਟਰੇਨਿੰਗ ਪੂਰੀ ਹੋਣ ਉਪਰੰਤ ਉਹਨਾਂ ਨੂੰ ਸਿਹਤ ਸੰਸਥਾਵਾ ਵਿੱਚ ਕੰਮ ਤੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਸਿਹਤ ਸੈਕਟਰ ਵਿੱਚ ਪਹਿਲਾਂ ਤੋ ਹੀ ਕੰਮ ਕਰ ਰਹੇ ਉਮੀਦਵਾਰਾਂ, ਜਿਨ੍ਹਾ ਕੋਲ ਕੋਈ ਸਰਟੀਫਿਕੇਟ ਨਹੀ ਹੈ, ਨੂੰ ਵੀ   RPL (Reorganization of Prior Learning)  ਤਹਿਤ 7 ਦਿਨਾਂ ਦੀ ਟਰੇਨਿੰਗ ਦੇ ਕੇ ਸਰਟੀਫਾਈ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੀ ਆਪਣੀ ਇੱਕ ਵਿਸੇਸ਼ ਕਿੱਤਾ ਮੁੱਖੀ ਵਜੋਂ ਪਹਿਚਾਣ ਬਣ ਸਕੇ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਨਿਭਾ ਸਕਣ।
ਉਹਨਾ ਨੇ ਕਿਹਾ ਕਿ ਜਿਲ੍ਹੇ ਦੇ ਨੋਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਜਿੱਥੇ ਉਮੀਦਵਾਰਾਂ ਨੂੰ ਰੋਜਗਾਰ ਪ੍ਰਾਪਤ ਹੋਵੇਗਾ ਉਸਦੇ ਨਾਲ-ਨਾਲ ਇਸ ਮਹਾਂਮਾਰੀ ਦੋਰਾਨ ਸਮਾਜ ਸੇਵਾ ਕਰਨ ਦਾ ਮੋਕਾ ਵੀ ਪ੍ਰਾਪਤ ਹੋਵੇਗਾ।
ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ., ਪਠਾਨਕੋਟ ਸ੍ਰੀ ਪਰਦੀਪ ਬੈਂਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਕੋਰਸਾਂ ਦੇ ਨਾਮ  1. Emergency Medical Technician- Basic, 2. General Duty Assistant, 3. GDA – Advanced (Critical Care), 4. Home Health Aide, 5. Medical Equipment Technology Assistant, 6. Phlebotomist   ਹਨ, ਜੋ ਕਿ  ਸਰਕਾਰ ਵੱਲੋਂ ਬਿਲਕੁਲ ਮੁਫਤ ਵਿੱਚ ਕਰਵਾਏ ਜਾਣਗੇ। ਟਰੇਨਿੰਗ ਦੋਰਾਨ ਪੜਨ ਲਈ ਕਿਤਾਬਾਂ ਆਦਿ ਵੀ ਮੁਹੱਇਆ ਕਰਵਾਈ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਇਹ ਕੋਰਸ ਕਰਕੇ ਰੋਜਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ, ਹੋਰ ਵਧੇਰੇ ਜਾਣਕਾਰੀ ਲਈ ਜਿਲ੍ਹਾ ਪ੍ਰੰਬਧਕੀ ਕੰਪਲੇਕਸ, ਕਮਰਾਂ ਨੰਬਰ- 352 ਦੂਜੀ ਮੰਜਿਲ, ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ ਦੇ ਪਰਦੀਪ ਬੈਂਸ (9779751007), ਵਿਜੇ ਕੁਮਾਰ (9465857874) ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹਨ।

Related Articles

1 COMMENT

  1. Greetings! This is my first visit to your blog! We are a collection of volunteers and starting a new project in a community in the
    same niche. Your blog provided us valuable information to work
    on. You have done a outstanding job!

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,100SubscribersSubscribe
- Advertisement -spot_img

Latest Articles