ਹੁਸ਼ਿਆਰਪੁਰ,30 ਅਕਤੂਬਰ ( ਪੱਤਰ ਪ੍ਰੇਰਕ )- ਬੇਗਮਪੁਰਾ ਟਾਈਗਰ ਫੋਰਸ (ਰਜਿ.) ਦਾ ਫੇਸਬੁੱਕ ਪੇਜ਼ ਅਤੇ ਵੈੱਬਸਾਈਟ ਨੂੰ ਗੈਰਕਾਨੂੰਨੀ ਤੌਰ ਤੇ ਚਲਾਉਣ ਅਤੇ ਬੇਗਮਪੁਰਾ ਟਾਇਗਰ ਫੋਰਸ ਰਜਿ. ਦਾ ਨਾਮ ਵਰਤਣ ਵਾਲੇ ਸ਼ਰਾਰਤੀ ਅਨਸਰ ਤਾਰਾ ਚੰਦ ਅਤੇ ਆਪਣੇ ਆਪ ਨੂੰ ਗੈਰਸੰਵਿਧਾਨਿਕ ਰੂਪ ਵਿੱਚ ਚੇਅਰਮੈਨ ਅਖਵਾਉਣ ਵਾਲੇ ਬਲਵਿੰਦਰ ਕੁਮਾਰ ਉਰਫ ਦਿਓਵਾਲ ਖ਼ਿਲਾਫ਼ ਬੇਗਮਪੁਰਾ ਟਾਈਗਰ ਫੋਰਸ (ਰਜਿ.) ਦੇ ਵਫਦ ਵੱਲੋਂ ਚੇਅਰਮੈਨ ਤਰਸੇਮ ਦੀਵਾਨਾ ਦੀ ਅਗਵਾਈ ਵਿਚ ਐੱਸਐੱਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈਪੀਐੱਸ ਨੂੰ ਪ੍ਰਚਾ ਦਰਜ ਕਰਨ ਲਈ ਸ਼ਿਕਾਇਤ ਪੱਤਰ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਤਰਸੇਮ ਦੀਵਾਨਾ ਨੇ ਦੱਸਿਆ ਕਿ ਤਾਰਾ ਚੰਦ ਪੁੱਤਰ ਨਿਰੰਜਣ ਦਾਸ ਵਾਸੀ ਪਿੰਡ ਮੱਲ ਮਜਾਰਾ ਜ਼ਿਲ੍ਹਾ ਹੁਸ਼ਿਆਰਪੁਰ ਬੇਗਮਪੁਰਾ ਟਾਈਗਰ ਫੋਰਸ ਰਜਿ. ਹੋਣ ਤੋਂ ਬਾਅਦ ਵੀ ਅਧਿਕਾਰਤ ਫੇਸਬੁੱਕ ਪੇਜ ਅਤੇ ਵੈੱਬਸਾਈਟ ਨੂੰ ਗ਼ੈਰਕਾਨੂੰਨੀ ਢੰਗ ਨਾਲ ਨਾ ਸਿਰਫ਼ ਚਲਾ ਰਿਹਾ ਹੈ ਸਗੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੂੜ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।ਇਸੇ ਤਰਾਂ ਬਲਵਿੰਦਰ ਕੁਮਾਰ ਉਰਫ ਬਿੱਲਾ ਦਿਓਵਾਲ ਆਪਣੇ ਆਪ ਨੂੰ ਬੇਗਮਪੁਰਾ ਟਾਇਗਰ ਫੋਰਸ ਦਾ ਕੌਮੀ ਚੇਅਰਮੈਨ ਅਖਵਾ ਕੇ ਨਾ ਸਿਰਫ ਸਮਾਜ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਸਗੋੰ ਗੈਰਕਾਨੂੰਨੀ ਅਤੇ ਗੈਰਸੰਵਿਧਾਨਿਕ ਤੌਰ ‘ਤੇ ਲੋਕਾਂ ਨੂੰ ਐਜੀਟੇਸ਼ਨਾਂ ਕਰਨ ਲਈ ਉਕਸਾ ਰਿਹਾ ਹੈ,ਜੋ ਕਿ ਵਾਰ ਵਾਰ ਫੋਰਸ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਅਤੇ ਫੋਰਸ ਦੇ ਅਹੁਦੇਦਾਰਾਂ ਵੱਲੋਂ ਚਿਤਾਵਨੀਆਂ ਦੇਣ ਦੇ ਬਾਵਜੂਦ ਵੀ ਬਾਜ਼ ਨਹੀਂ ਆ ਰਿਹਾ ਜਿਸ ਕਾਰਨ ਸ਼ਰਾਰਤੀ ਅਨਸਰ ਤਾਰਾ ਚੰਦ ਅਤੇ ਬਿੱਲਾ ਦਿਉਵਾਲ ਖ਼ਿਲਾਫ਼ ਐਫ ਆਈ ਆਰ ਦਰਜ ਕਰਨ ਲਈ ਇਹ ਸ਼ਿਕਾਇਤ ਪੱਤਰ ਹੁਸ਼ਿਆਰਪੁਰ ਪੁਲੀਸ ਦੇ ਐੱਸਐਸਪੀ ਨੂੰ ਸੌਂਪਿਆ ਗਿਆ ਅਤੇ ਸਾਰੇ ਮਾਮਲੇ ਤੋਂ ਜਾਣੂੰ ਵੀ ਕਰਵਾਇਆ ਗਿਆ ।ਜਿਸ ‘ਤੇ ਉਨਾਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।ਬੇਗਮਪੁਰਾ ਟਾਈਗਰ ਫੋਰਸ ਰਜਿ. ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਦੱਸਿਆ ਕਿ ਫੋਰਸ ਦੇ ਰਜਿਸਟਰਡ ਹੋਣ ਤੋਂ ਬਾਅਦ ਕਿਸੇ ਵੀ ਸ਼ੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਇਸ ਦਾ ਨਾਮ ਵਰਤਣਾ ਨਾ ਸਿਰਫ ਗੈਰਕਾਨੂੰਨੀ ਹੈ ਸਗੋਂ ਗੈਰਸੰਵਿਧਾਨਿਕ ਵੀ ਹੈ।ਜਿਸ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਅਧਿਕਾਰ ਵੀ ਬੇਗਮਪੁਰਾ ਟਾਈਗਰ ਫੋਰਸ ਕੋਲ ਸੁੱਰਖਿਅਤ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰਧਾਨ ਵੀਰਪਾਲ , ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਸ਼ੁਸ਼ਾਂਤ ਮੰਮਣ ਸੀਨੀਅਰ ਉੱਪ ਪ੍ਰਧਾਨ ਸ਼ਹਿਰੀ,ਬਲਵਿੰਦਰ ਸਿੰਘ ਬਿੱਲਾ,ਗੌਰਵ ਸੰਨੀ, ਅਮਨਦੀਪ, ਸਨੀ ਸੀਣਾ ਪ੍ਰਧਾਨ ਹਲਕਾ ਚੱਬੇਵਾਲ, ਭੁਪਿੰਦਰ ਭਿੰਦਾ, ਮਨੀਸ਼ ਕੁਮਾਰ, ਹੈਂਪੀ ਬਜਵਾੜਾ, ਅਮੋਲਕ ਰਾਜ ਅਮਨਦੀਪ,ਮਨੀਸ਼ ਕੁਮਾਰ ,ਸੰਜੀਵ ਕੁਮਾਰ ਆਦਿ ਹਾਜ਼ਰ ਸਨ ।