ਪਠਾਨਕੋਟ, 1 ਜੂਨ 2021- ( ਨਿਊਜ਼ ਹੰਟ )- ਕਿਸੇ ਸੰਸਥਾ, ਹਸਪਤਾਲਾਂ ਜਾਂ ਕਿਸੇ ਵਿਅਕਤੀ ਵਿਸੇਸ ਵੱਲੋਂ ਅਗਰ ਕਿਸੇ ਪਰਿਵਾਰ ਨੂੰ ਕੋਈ ਬੱਚਾ ਗੋਦ ਦਿੰਤਾ ਜਾਂਦਾ ਹੈ ਤਾਂ ਇਹ ਗੈਰ ਕਾਨੂੰਨੀ ਹੈ ਅਤੇ ਇਹ ਕਨੂੰਨੀ ਅਪਰਾਧ ਹੈ ਜਦੋਂ ਵੀ ਕਿਸੇ ਬੱਚੇ ਨੂੰ ਗੋਦ ਲਿਆ ਜਾਵੇ ਤਾਂ ਕਾਨੂੰਨੀ ਤੋਰ ਤੇ ਹੀ ਗੋਦ ਲਿਆ ਜਾਵੇ। ਇਹ ਪ੍ਰਗਟਾਵਾ ਸ੍ਰੀਮਤੀ ਨਿਸਾ ਜਿਲ੍ਹਾ ਚਾਈਲਡ ਲਾਈਨ ਕੋਆਰਡੀਨੇਟਰ ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਕਿ ਸੀ ਇਸ ਸਮੇਂ ਕਰੋਨਾ ਕਾਲ ਦੀ ਅਜਿਹੀ ਸਥਿਤੀ ਵਿਚੋਂ ਗੁਜਰ ਰਹੇ ਹਾਂ ਕਿ ਹਰੇਕ ਪਰਿਵਾਰ ਕਿਸੇ ਨਾ ਕਿਸੇ ਤਰ੍ਹਾਂ ਨਾਲ ਕਰੋਨਾ ਤੋਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਜਿਨ੍ਹਾਂ ਪਰਿਵਾਰਾਂ ਵਿਚੋਂ ਮਾਤਾ ਪਿਤਾ ਜਾਂ ਹੋਰ ਪਰਿਵਾਰਕ ਮੈਂਬਰਾਂ ਦੀ ਕਰੋਨਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਮੌਤ ਹੋ ਗਈ ਹੈ ਉਹਨਾਂ ਦੇ ਬੱਚਿਆਂ ਦੀਆਂ ਫੋਟੋਆਂ ਸੋਸਲ ਮੀਡੀਆ ਤੇ ਪਾ ਦਿੱਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਇਨ੍ਹਾਂ ਬੱਚਿਆਂ ਨੂੰ ਗੋਦ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਅਗਰ ਕਿਸੇ ਪਰਿਵਾਰ ਨੇ ਕੋਈ ਬੱਚਾ ਗੋਦ ਲੈਣਾ ਹੈ ਤਾਂ ਕਾਨੂੰਨੀ ਤੋਰ ਤੇ ਲਿਆ ਜਾਵੇ।
ਉਹਨਾਂ ਕਿਹਾ ਕਿ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਬੱਚਾ ਗੋਦ ਲੈਣਾ ਵੀ ਕਾਨੂੰਨੀ ਜੁਰਮ ਹੈ ਅਤੇ ਅਜਿਹਾ ਕਰਨ ਤੇ ਕਿਸੋਰ ਨਿਆਏ ਅਧਿਨਿਯਮ 2015 ਦੀ ਧਾਰਾ 80 ਦੇ ਅਧੀਨ ਬਿਨ੍ਹਾ ਕਿਸੇ ਕਾਨੂੰਨੀ ਕਾਰਵਾਈ ਦੇ ਬੱਚਾ ਗੋਦ ਲੈਣਾ ਅਤੇ ਦੇਣਾ ਕਾਨੂੰਨੀ ਅਪਰਾਧ ਹੈ ਇਸ ਅਧੀਨ ਦੋਸੀਆਂ ਨੂੰ ਤਿੰਨ ਸਾਲ ਤੱਕ ਦੀ ਕੈਦ ਜਾਂ ਇੱਕ ਲੱਖ ਰੁਪਏ ਜੁਰਮਾਨਾ ਜਾ ਦੋਨੋ ਵੀ ਕੀਤੇ ਜਾ ਸਕਦੇ ਹਨ।
ਨਿਸਾ ਜਿਲ੍ਹਾ ਕੋਆਰਡੀਨੇਟਰ ਨੇ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਅਗਰ ਕਿਸੇ ਨੂੰ ਇਸ ਤਰ੍ਹਾਂ ਦੇ ਬੇ-ਸਹਾਰਾ ਬੱਚੇ ਮਿਲਦੇ ਹਨ ਜਿਨ੍ਹਾਂ ਦੇ ਪਰਿਵਾਰ ਦੇ ਮੁਖੀਆਂ ਦੀ ਕਰੋਨਾ ਦੇ ਕਾਰਨ ਮੌਤ ਹੋ ਗਈ ਹੈ ਜਾਂ ਉਹਨਾਂ ਦੇ ਮਾਤਾ ਪਿਤਾ ਨੂੰ ਕੋਰੋਨਾ ਪਾਜੀਟਿਵ ਹੈ ਅਤੇ ਉਹ ਆਪਣਾ ਇਲਾਜ ਹਸਪਤਾਲ ਵਿੱਚ ਕਰਵਾ ਰਹੇ ਹਨ ਅਤੇ ਉਨ੍ਹਾਂ ਮਗਰੋਂ ਉਹਨਾਂ ਦੇ ਬੱਚਿਆਂ ਦੀ ਦੇਖਭਲ ਕਰਨ ਵਾਲਾ ਕੋਈ ਵੀ ਪਰਿਵਾਰਿਕ ਮੈਂਬਰ ਨਹੀਂ ਹੈ ਤਾਂ ਅਜਿਹੇ ਬੱਚਿਆਂ ਦੀ ਜਾਣਕਾਰੀ ਫੋਲਫ੍ਰੀ ਨੰਬਰ 1098 ਤੇ ਦਿੱਤੀ ਜਾ ਸਕਦੀ ਹੈ ਜਾਂ ਪੁਲਿਸ ਹੈਲਪ ਲਾਈਨ ਨੰਬਰ 112 ਜਾਂ 181 ਤੇ ਦਿੱਤੀ ਜਾਵੇ ਤਾਂ ਜੋ ਅਜਿਹੇ ਬੱਚਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਦਾ ਜਿਆਦਾ ਤੋਂ ਜਿਆਦਾ ਸਹਿਯੋਗ ਕੀਤਾ ਜਾ ਸਕੇ।