ਪਠਾਨਕੋਟ, 7 ਜਨਵਰੀ (ਨਿਊਜ਼ ਹੰਟ)- ਬੰਦੇ ਨੂੰ ਕਦੇ ਵੀ ਨਿਰਾਸ ਨਹੀਂ ਹੋਣਾ ਚਾਹੀਦਾ ਅਗਰ ਅੱਜ ਕੋਈ ਮੁਸੀਬਤ,ਪ੍ਰੇਸਾਨੀ, ਕਿਸੇ ਤਰ੍ਹਾਂ ਦਾ ਕੋਈ ਦੁੱਖ ਜਿੰਦਗੀ ਵਿੱਚ ਪੈ ਜਾਂਦਾ ਹੈ ਤਾਂ ਉਸ ਪਰਮਾਤਮਾ ਨਾਲ ਨਰਾਜਗੀ ਜਾਹਿਰ ਨਹੀਂ ਕਰਨੀ ਚਾਹੀਦੀ, ਸਗੋਂ ਉਸ ਦਾ ਭਾਣਾ ਮੰਨ ਕੇ ਉਸ ਨੂੰ ਸਵੀਕਾਰ ਕਰੋ, ਉਸ ਦਾ ਕੋਈ ਨਾ ਕੋਈ ਹੱਲ ਕੱਢਣ ਦੇ ਲਈ ਉਹ ਪਰਮਾਤਮਾ ਕਿਸੇ ਨਾ ਕਿਸੇ ਰੁਪ ਵਿੱਚ ਅਪਣੇ ਬੰਦਿਆਂ ਨੂੰ ਭੇਜਦਾ ਹੈ। ਇਕ ਇਸ ਤਰ੍ਹਾਂ ਦੀ ਹੀ ਗੱਲ ਸੱਚ ਹੁੰਦੀ ਜਾ ਰਹੀ ਹੈ ਜਿਲ੍ਹਾ ਪਠਾਨਕੋਟ ਵਿੱਚ।
ਜਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਗੁਰਮੀਤ ਸਿੰਘ ਜਿਸ ਤੇ ਇਕ ਸਮੇਂ ਦੋਰਾਨ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਮਾਤਮਾਂ ਨੇ ਉਨ੍ਹਾਂ ਦੇ ਘਰ ਤਿੰਨ-ਤਿੰਨ ਅੋਲਾਦਾਂ ਦੀ ਬਖਸੀਸ ਕੀਤੀ ਪਰ ਤਿੰਨੋਂ ਲੜਕੀਆਂ ਨਾ ਤਾਂ ਸੁਣ ਸਕਦੀਆਂ ਸਨ ਅਤੇ ਨਾ ਹੀ ਬੋਲ ਸਕਦੀਆਂ ਸਨ। ਅਜਿਹੀ ਸਥਿਤੀ ਵਿੱਚ ਗੁਰਮੀਤ ਸਿੰਘ ਦਾ ਮਨ ਬਹੁਤ ਨਿਰਾਸ ਰਹਿਣ ਲੱਗਾ ਅਤੇ ਇੱਕ ਦਿਨ ਪ੍ਰਮਾਤਮਾਂ ਨੇ ਅਪਣੇ ਕੂਝ ਬੰਦਿਆ ਨੂੰ ਉਸ ਦੀ ਸਹਾਇਤਾਂ ਦੇ ਲਈ ਅੱਗੇ ਭੇਜਿਆ ਜਿਨ੍ਹਾਂ ਨੇ ਗੁਰਮੀਤ ਦੀ ਬਾਂਹ ਫੜੀ ਅਤੇ ਅੱਜ ਗੁਰਮੀਤ ਦੀਆਂ ਧੀਆਂ ਉਸ ਦੇ ਬੋਝ ਨਹੀਂ ਹਨ ਅਤੇ ਉਹ ਅਪਣੀਆਂ ਤਿੰਨੋਂ ਬੱਚੀਆਂ ਨੂੰ ਜਲੰਧਰ ਵਿਖੇ ਸਥਿਤ ਸਪੈਸਲ ਸਕੂਲ ਅੰਦਰ ਪੜ੍ਹਾ ਰਿਹਾ ਹੈ।
ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਬਹੁਤ ਹੀ ਖਾਸ ਦੋਸਤ ਜੋ ਕਿ ਵਿਦੇਸ ਵਿੱਚ ਰਹਿੰਦੇ ਹਨ। ਉਨ੍ਹਾਂ ਗੁਰਮੀਤ ਸਿੰਘ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਗੁਰਮੀਤ ਸਿੰਘ ਦੀ ਸਹਾਇਤਾਂ ਦੇ ਲਈ ਅੱਗੇ ਆਉਂਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਐਨ.ਆਰ.ਆਈ. ਦੋਸਤ ਮਿਸਟਰ ਮਾਲ ਅਤੇ ਕਰਨਲ ਤੂਰ ਜਿਨ੍ਹਾਂ ਵੱਲੋਂ ਤਿੰਨੋਂ ਬੱਚੀਆਂ ਦਾ ਖਰਚ ਉਠਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਇੱਕ ਲੱਖ ਦੱਸ ਹਜਾਰ ਰੁਪਏ ਦਾ ਚੈਕ ਗੁਰਮੀਤ ਸਿੰਘ ਦੇ ਲਈ ਭੇਜਿਆ ਸੀ ਜੋ ਕਿ ਉਨ੍ਹਾਂ ਦੀਆਂ ਤਿੰਨ ਬੱਚੀਆਂ ਦੀ ਪੜਾਈ ਦਾ ਇੱਕ ਸਾਲ ਦਾ ਖਰਚ ਹੈ । ਉਨ੍ਹਾਂ ਦੱਸਿਆ ਕਿ ਅੱਜ ਉਹ ਚੈਕ ਗੁਰਮੀਤ ਸਿੰਘ ਨੂੰ ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਦੋਸਤਾਂ ਵੱਲੋਂ ਇਹ ਭਰੋਸਾ ਦਿਲਾਇਆ ਗਿਆ ਹੈ ਕਿ ਭਵਿੱਖ ਅੰਦਰ ਵੀ ਉਹ ਇਨ੍ਹਾਂ ਦੀ ਸਹਾਇਤਾ ਦੇ ਲਈ ਤਿਆਰ ਰਹਿਣਗੇ। ਗੁਰਮੀਤ ਸਿੰਘ ਨੇ ਇਸ ਆਰਥਿਕ ਸਹਾਇਤਾ ਦੇ ਲਈ ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਅਤੇ ਉਨ੍ਹਾਂ ਦੇ ਐਨ.ਆਰ.ਆਈ. ਦੋਸਤਾਂ ਦਾ ਧੰਨਵਾਦ ਕੀਤਾ।