ਪਠਾਨਕੋਟ, 23 ਜੂਨ 2021 ( ਨਿਊਜ਼ ਹੰਟ ) :
ਜਿਲ੍ਹਾ ਪਠਾਨਕੋਟ ਵਿੱਚ ਹੁਣ ਫਰਦ ਲੈਣ ਲਈ ਵਿਸ਼ੇਸ ਤੋਰ ਤੇ ਫਰਦ ਕੇਂਦਰ ਵਿੱਚ ਜਾਣ ਦੀ ਲੋੜ ਨਹੀਂ ਹੈ ਹੁਣ ਫਰਦ ਨੂੰ ਅਪਣੇ ਨਜਦੀਕੀ ਸੇਵਾਂ ਕੇਂਦਰ ਤੋਂ ਵੀ ਨਿਰਧਾਰਤ ਫੀਸ ਦੀ ਅਦਾਇਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਜਨਤਾ ਲਈ ਸੇਵਾਂ ਕੇਂਦਰ ਵਿਖੇ ਹੀ ਫਰਦ ਪ੍ਰਾਪਤ ਕਰਨ ਦੀ ਵਿਵਸਥਾ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਜਿਆਦਾਤਰ ਲੋਕ ਅਜੇ ਵੀ ਫਰਦ ਕੇਂਦਰ ਧਾਰ ਕਲ੍ਹਾਂ, ਪਠਾਨਕੋਟ, ਬਮਿਆਲ ਅਤੇ ਨਰੋਟ ਜੈਮਲ ਸਿੰਘ ਵਿਖੇ ਫਰਦ ਪ੍ਰਾਪਤ ਕਰਨ ਪਹੁੰਚ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਪ੍ਰੇਸਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਫਰਦ ਨਜਦੀਕੀ ਸੇਵਾ ਕੇਂਦਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 14 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਅਤੇ ਫਰਦ ਕੇਂਦਰ ਦੀ ਸੁਵਿਧਾ ਸਾਰੇ ਸੇਵਾਂ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੇਵਾ ਕੇਂਦਰਾਂ ਵਿੱਚ ਦਸਤਾਵੇਜ ਗੁਮ ਹੋਣ ਤੇ ਇਸ ਸਬੰਧੀ ਰਿਪੋਰਟ, ਮੋਬਾਇਲ ਗੁਮ ਹੋਣ ਸਬੰਧੀ ਰਿਪੋਰਟ, ਪਾਸ ਪੋਰਟ ਗੁਮ ਹੋਣ ਸਬੰਧੀ ਰਿਪੋਰਟ, ਸੂਬੇ ਅੰਦਰ ਨੋਕਰੀ ਪ੍ਰਾਪਤੀ ਦੋਰਾਨ ਵੈਰੀਫਿਕੇਸ਼ਨ ਅਤੇ ਵਿਦੇਸ਼ ਜਾਣ ਸਬੰਧੀ ਕਰੈਕਟਰ ਵੈਰੀਫਿਕੇਸ਼ਨ, ਐਫ.ਆਈ.ਆਰ. ਦੀ ਕਾਪੀ ਲੈਣ ਸਬੰਧੀ ਅਤੇ ਐਫ.ਆਈ.ਆਰ. ਦੇ ਸਟੈਟਸ ਦੀ ਜਾਂਚ ਲਈ ਵੀ ਸੇਵਾਂ ਕੇਂਦਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਟਰਾਂਸਪੋਰਟ ਸਬੰਧੀ ਜਿਵੈਂ ਨਵਾਂ ਲਾਈਸੈਂਸ, ਆਰ.ਸੀ. ਰੀਨਿਊ ਕਰਵਾਉਂਣ,ਆਰ.ਸੀ. ਟਰਾਂਸਫਰ, ਲਾਈਸੈਂਸ ਵਿੱਚ ਨਾਮ ਦੀ ਕਰੈਕਸ਼ਨ,ਬੈਕਲਾੱਗ ਲਾਈਸੈਂਸ ਦਾ ਵੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾਂ ਪ੍ਰਾਪਤ ਕਰਨ ਆਉਂਦੇ ਸਮੇਂ ਮਾਸਕ ਜਰੂਰ ਲਗਾ ਕੇ ਆਓ ਅਤੇ ਕਰੋਨਾ ਤੋਂ ਬਚਾਓ ਦੇ ਲਈ ਸਮਾਜਿੱਕ ਦੂਰੀ ਦੀ ਪਾਲਣਾ ਕਰਨਾ ਵੀ ਯਕੀਨੀ ਬਣਾਓ।