ਪਠਾਨਕੋਟ, 1 ਜੁਲਾਈ ( ਨਿਊਜ਼ ਹੰਟ ) :
ਸ. ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ ਵਿਧਾਨ ਸਭਾ ਹਲਕਾ 002 ਭੋਆ (ਅ.ਜ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਿਤੀ 25 ਜੂਨ 2021 ਤੋਂ ਵਿਧਾਨ ਸਭਾ ਚੋਣ ਹਲਕਾ 002 ਭੋਆ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪਾ ਦੋਰਾਨ ਯੋਗਤਾ ਮਿਤੀ 1 ਜਨਵਰੀ 2021 ਦੇ ਅਧਾਰ ਤੇ ਨਵੀਂ ਵੋਟ ਬਣਾਉਣ ਕਟਵਾਉਣ, ਸੋਧ ਕਰਵਾਉਣ ਸਬੰਧੀ ਆਨਲਾਈਨ/ ਆਫਲਾਈਨ ਫਾਰਮ ਭਰੇ ਜਾਣਗੇ।
ਚੋਣਕਾਰ ਰਜਿਸਟਰੇਸਨ ਅਫਸਰ ਵੱਲੋਂ ਉਕਤ ਅਨੁਸਾਰ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ 002 ਭੋਆ ਵਿਖੇ ਮਿਤੀ 25 ਜੂਨ ਨੂੰ ਬਮਿਆਲ ਚੋਕ, ਅਤੇ 28 ਜੂਨ ਨੂੰ ਨਰੋਟ ਜੈਮਲ ਸਿੰਘ ਬੱਸ ਅੱਡਾ, 29 ਜੂਨ ਤਾਰਾਗੜ੍ਹ ਜਾਮੁਨ ਚੋਕ, 30 ਜੂਨ ਨੂੰ ਸੁੰਦਰ ਚੱਕ ਬੱਸ ਸਟੈਡ ਵਿਖੇ ਵੋਟ ਬਣਾਉਂਣ ਲਈ ਕੈਂਪ ਲਗਾਏ ਗਏ ਸਨ ਅਤੇ ਇਸ ਤੋਂ ਇਲਾਵਾ ਮਿਤੀ 3 ਜੁਲਾਈ ਦਿਨ ਸਨੀਵਾਰ ਨੂੰ ਸਰਨਾ ਨਹਿਰ ਚੌਕ, 5 ਜੁਲਾਈ ਸੋਮਵਾਰ ਨੂੰ ਘਰੋਟਾ ਬੱਸ ਸਟੈਡ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ
ਚੋਣਕਾਰ ਰਜਿਸਟਰੇਸਨ ਅਫਸਰ ਵੱਲੋਂ ਆਮ ਜਨਤਾ ਅਤੇ ਵਿਸੇਸ ਤੋਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਨਵੀਂ ਵੋਟ ਬਣਾਉਣ,ਕਟਵਾਉਣ, ਸੋਧ ਕਰਵਾਉਣ ਅਤੇ ਇੱਕੋ ਵਿਧਾਨ ਸਭਾ ਚੋਣ ਹਲਕੇ ਅੰਦਰ ਦੀ ਵੋਟਰ ਸੂਚੀ ਵਿੱਚ ਵੇਰਵਿਆਂ ਦੀ ਅਦਲਾ ਬਦਲੀ ਲਈ ਜਰੂਰ ਪਹੁੰਚਣ ਅਤੇ ਇਸ ਤੋਂ ਇਲਾਵਾ ਕੈਂਪਾਂ ਵਿੱਚ ਪਹੁੰਚਣ ਸਮੇਂ ਕੋਵਿਡ-19 ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਹਿੱਤ ਸਰਕਾਰ ਦੀਆਂ ਗਾਈਡਲਾਈਨਜ ਦੀ ਪਾਲਣਾ ਕਰਨ।
