ਹਿੰਦ-ਪਾਕਿ ਸਰਹੱਦ ‘ਤੇ ਜ਼ੀਰੋ ਲਾਈਨ ਦੇ ਨਜ਼ਦੀਕ ਬੀ.ਐਸ.ਐਫ ਦੀ ਚੈੱਕਪੋਸਟ ‘ਤੇ ਪਹੁੰਚਿਆ, ਸਿੱਖਿਆ ਵਿਭਾਗ ਦਾ ਲਾਇਬ੍ਰੇਰੀ ਲੰਗਰ। ਬੀ.ਐਸ.ਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਕੋਲ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ, (ਫਿਰੋਜ਼ਪੁਰ) ਦਾ ਸਟਾਫ ਲਾਇਬ੍ਰੇਰੀ ਲੰਗਰ ਤਹਿਤ ਕਿਤਾਬਾਂ ਦੇਣ ਲਈ ਪਹੁੰਚਿਆ ਤਾਂ ਉਨ੍ਹਾਂ ਨੇ ਸਾਹਿਤ ਵਿੱਚ ਬੇਹੱਦ ਰੁਚੀ ਦਿਖਾਈ। ਉਨ੍ਹਾਂ ਕਿਤਾਬਾਂ ਪ੍ਰਾਪਤ ਕਰਨ ਉਪਰੰਤ ਸਕੂਲ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
