ਪਠਾਨਕੋਟ, 31 ਜੁਲਾਈ ( ਨਿਊਜ਼ ਹੰਟ )- ਸਰਕਾਰੀ ਪ੍ਰਾਇਮਰੀ ਸਕੂਲ ਨੋਮਲਾ ਵਿਖੇ ਸਕੂਲ ਮੁੱਖ ਅਧਿਆਪਕ ਨੀਰਜ ਕੁਮਾਰ ਦੀ ਅਗਵਾਈ ਹੇਠ ਰੁੱਖ ਲਗਾਓ, ਵਾਤਾਵਰਨ ਬਚਾਓ ਮੁਹਿੰਮ ਤਹਿਤ ਵਾਤਾਵਰਣ ਦਿਵਸ ਮਨਾਇਆ ਗਿਆ।
ਵਾਤਾਵਰਣ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਪਿੰਡ ਦੀ ਸਰਪੰਚ ਕਰਮਜੀਤ ਅਤੇ ਸਾਬਕਾ ਸਰਪੰਚ ਸਿਕੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਮੁੱਖ ਅਧਿਆਪਕ ਨੀਰਜ ਕੁਮਾਰ ਨੇ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਦੱਸਿਆ। ਸਮਾਗਮ ਦੇ ਅੰਤ ਵਿੱਚ ਰੁੱਖ ਲਗਾਓ, ਵਾਤਾਵਰਨ ਬਚਾਓ ਮੁਹਿੰਮ ਤਹਿਤ ਸਕੂਲ ਮੈਦਾਨ ਵਿੱਚ ਵੱਖ-ਵੱਖ ਕਿਸਮ ਦੇ ਫਲਦਾਰ ਅਤੇ ਛਾਂਦਾਰ ਰੁੱਖ ਲਗਾਏ ਗਏ।
ਇਸ ਮੌਕੇ ਤੇ ਸੁਨੀਲ ਕੁਮਾਰ, ਈਸਾ, ਮਿਡ ਡੇ ਮੀਲ ਵਰਕਰ ਸੁਦੇਸ ਕੁਮਾਰੀ, ਦਰਸਨਾਂ ਦੇਵੀ, ਹੀਨਾ, ਰਾਜ ਕੁਮਾਰ ਠਾਕੁਰ, ਬਿਕਰਮ ਸਿੰਘ, ਬ੍ਰਹਮ ਸਿੰਘ, ਸਸੀ ਸਿੰਘ, ਜਗਦੇਵ ਸਿੰਘ, ਐਸਐਮਸੀ ਚੇਅਰਮੈਨ ਰੀਨਾ ਠਾਕੁਰ, ਨਿਰਮਲ ਸਿੰਘ, ਸੇਰ ਸਿੰਘ, ਸੁਨੀਤਾ ਦੇਵੀ ਆਦਿ ਹਾਜਰ ਸਨ।