7.4 C
Jalandhar
Tuesday, January 14, 2025

09 ਅਗਸਤ, 2021 ਤੋਂ 08 ਸਤੰਬਰ, 2021 ਬੀ.ਐਲ.ਓਜ਼. ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਹਿੱਤ ਡੋਰ-ਟ-ਡੋਰ ਕਰ ਰਹੇ ਹਨ ਸਰਵੇ -ਜਿਲ੍ਹਾ ਚੋਣ ਅਫਸ਼ਰ

ਪਠਾਨਕੋਟ, 13 ਅਗਸਤ ( ਨਿਊਜ਼ ਹੰਟ )- ਸ਼੍ਰੀ ਸੰਯਮ ਅਗਰਵਾਲ ( ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਯੋਗਤਾ ਮਿਤੀ 01 ਜਨਵਰੀ 2022 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਪ੍ਰੀ-ਰਵੀਜਨ ਗਤੀਵਿਧੀਆਂ ਤਹਿਤ ਜ਼ਿਲ੍ਹੇ ਵਿਚਲੇ ਸਮੁੱਚੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਵਿੱਚ ਮਿਤੀ 09 ਅਗਸਤ, 2021 ਤੋਂ 08 ਸਤੰਬਰ, 2021 ਬੀ.ਐਲ.ਓਜ਼. ਦੁਆਰਾ ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਹਿੱਤ ਡੋਰ-ਟ-ਡੋਰ ਸਰਵੇ ਕੀਤਾ ਜਾ ਰਿਹਾ ਹੈ । ਡੋਰ ਟੂ ਡੋਰ ਸਰਵੇ ਦੌਰਾਨ ਬੀ.ਐਲ.ਓਜ.ਵੱਲੋਂ ਜਿਹੜੇ ਨੌਜਵਾਨ ਮਿਤੀ 01 ਜਨਵਰੀ, 2003 ਨੂੰ ਜਾਂ ਇਸ ਤੋਂ ਪਹਿਲਾਂ ਪੈਦਾ ਹੋਏ ਹਨ, ਉਹਨਾਂ ਦੇ ਵੇਰਵੇ ਇਕੱਤਰ ਕਰਨ ਉਪਰੰਤ ਉਹਨਾਂ ਦੀਆਂ ਨਵੀਆਂ ਵੋਟਾਂ ਬਣਾਉੋਣ ਸਬੰਧੀ ਫਾਰਮ ਨੰਬਰ 6 ਭਰੇ ਜਾਣਗੇ।
ਇਸ ਤੋਂ ਇਲਾਵਾ ਬੀ.ਐਲ.ਓਜ.ਵੱਲੋਂ ਮਿਤੀ 02 ਜਨਵਰੀ, 2003 ਤੋਂ01 ਜਨਵਰੀ, 2004 ਦੌਰਾਨ ਜਨਮੇਂ ਬੱਚਿਆਂ ਦੇ ਵੇਰਵੇ, ਓਵਰਸੀਜ ਵਿਅਕਤੀਆਂ ਦੇ ਵੇਰਵੇ ਅਤੇ ਪਹਿਲਾਂ ਤੋਂ ਰਜਿਸਟਰਡ ਵੋਟਰਾਂ ਦੇ ਵੇਰਵੇ ਫਾਰਮੇਟ 1 ਤੋਂ 8 ਵਿੱਚ ਇਕੱਤਰ ਕੀਤੇ ਜਾਣਗੇ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਬੀ.ਐਲ.ਓਜ. ਦੁਆਰਾ ਮਿਤੀ 09 ਅਗਸਤ, 2021 ਤੋਂ 08 ਸਤੰਬਰ, 2021 ਤੱਕ ਕੀਤੇ ਜਾ ਰਹੇ ਡੋਰ-ਟੂ-ਡੋਰ ਸਰਵੇ ਵਿੱਚ ਬੀ.ਐਲ.ਓਜ. ਨੂੰ ਆਪਣਾ ਪੂਰਣ ਸਹਿਯੋਗ ਦੇਣ ।
ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01.01.2022 ਦੇ ਅਧਾਰ ਤੇ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਸਬੰਧ ਵਿੱਚ ਕਰਵਾਈਆਂ ਜਾ ਰਹੀਆਂ ਪ੍ਰੀ-ਰਵੀਜਨ ਗਤੀਵਿਧੀਆਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ,ਬੀ.ਐਲ.ਓਜ਼., ਸੁਪਰਵਾਈਜਰ, ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰਾਂ/ਕੈਂਪਸ ਅੰਬੈਸਡਰਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕੀਤਾ ਜਾ ਸਕੇ।
ਉਨ੍ਹਾਂ ਵੱਲੋਂ ਫੀਲਡ ਅਮਲੇ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਫੀਲਡ ਅਮਲੇ ਵੱਲੋਂ ਫੀਲਡ ਵਿਜਿਟ ਦੌਰਾਨ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਦੀਆਂ ਗਾਈਡ ਲਾਈਨਜ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,200SubscribersSubscribe
- Advertisement -spot_img

Latest Articles