ਹੁਸ਼ਿਆਰਪੁਰ 29 ਅਗਸਤ ( ਨਿਊਜ਼ ਹੰਟ )- ਸਮਾਰਟ ਬਾਈਕ ਚਲਾਉਣ ਲਈ ਤੁਸੀਂ ਆਪਣੇ ਸਮਾਰਟ ਫੋਨ ‘ਤੇ YAANA ਐਪ ਡਾਊਨਲੋਡ ਕਰਕੇ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਨ ਕਰ ਸਮਾਰਟ ਬਾਈਕ ‘ਤੇ ਲੱਗੇ QR Code ਨੂੰ ਸਕੈਨ ਕਰ ਇਸਨੂੰ unlock ਕਰਕੇ ਸਮਾਰਟ ਬਾਈਕ ਦਾ ਅਨੰਦ ਮਾਣ ਸਕਦੇ ਹੋ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗੁਆਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਇਕੀਲਿਸਟਾਂ ਲਈ ਵੱਖਰੇ ਤੌਰ’ਤੇ ਸਾਇਕੀਲ ਟ੍ਰੈਕ ਬਣਾਇਆ ਗਿਆ ਹੈ।
ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ, ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਹੋਰ ਪਤਵੰਤਿਆਂ ਵਲੋਂ ਹੁਸ਼ਿਆਰਪੁਰ ਦੇ ਸਾਇਕੀਲਿਸਟਾਂ ਨਾਲ ਸਾਇਕੀਲ ਰੈਲੀ ਦੌਰਾਨ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਸਾਇਕੀਲਿੰਗ ਲਈ ਪ੍ਰੇਰਿਤ ਵੀ ਕੀਤਾ ਗਿਆ।
ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਵੱਖ-ਵੱਖ ਵਾਰਡਾਂ ਦੇ ਐਮ.ਸੀਜ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ, ਡੀ.ਐਸ.ਪੀ. ਗੁਰਪ੍ਰੀਤ ਸਿੰਘ, ਡੀ.ਐਸ.ਪੀ. ਜਗਦੀਸ਼ ਰਾਜ ਅਤਰੀ, ਡੀ.ਡੀ.ਐਫ ਪਿਯੂਸ਼ ਗੋਇਲ, ਐਕਸੀਅਨ ਰਜਿੰਦਰ ਗੋਤਰਾ, ਐਸ.ਡੀ.ਓ. ਗੁਰਮੀਤ ਸਿੰਘ ਤੋਂ ਅਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।